ਦੁਬਈ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਟੀ-20 ਵਰਲਡ ਕੱਪ ’ਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟਡੀਅਮ 'ਚ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਤੇ ਨਿਊਜ਼ੀਲੈਂਡ ਦੋਵਾਂ ਹੀ ਟੀਮਾਂ ਨੂੰ ਆਪਣੇ ਪਹਿਲੇ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਊਜ਼ੀਲੈਂਡ ਨੂੰ 111 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਦਾ ਪਹਿਲਾ ਵਿਕਟ ਮਾਰਟਿਨ ਗੁਪਟਿਲ ਦੇ ਰੂਪ 'ਚ ਡਿਗਿਆ, ਜਿਸ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਨੇ 1 ਵਿਕਟ ਦੇ ਨੁਕਸਾਨ 'ਤੇ 10 ਓਵਰਾਂ ਵਿਚ 83 ਦੌੜਾਂ ਬਣਾ ਲਈਆਂ ਹਨ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਨਿਊਜ਼ੀਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਈਸ਼ ਸੋਢੀ ਨੇ 4 ਓਵਰਾਂ ਵਿਚ 17 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਤੇ ਐਡਮ ਮਿਲਨੇ ਨੇ 4 ਓਵਰਾਂ 'ਚ 30 ਦੌੜਾਂ 'ਤੇ 1 ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ
ਪਲੇਇੰਗ ਇਲੈਵਨ-
ਭਾਰਤ : ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਜੇਮਸ ਨੀਸ਼ਮ, ਡੇਵੋਨ ਕਾਨਵੇ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਐਡਮ ਮਿਲਨੇ, ਟ੍ਰੇਂਟ ਬੋਲਟ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, IND v NZ : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 111 ਦੌੜਾਂ ਦਾ ਟੀਚਾ
NEXT STORY