ਅਹਿਮਦਾਬਾਦ- ਮੱਧ ਕ੍ਰਮ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ (64 ਦੌੜਾਂ) ਅਤੇ ਉਪ ਕਪਤਾਨ ਲੋਕੇਸ਼ ਰਾਹੁਲ (49 ਦੌੜਾਂ) ਦੀਆਂ ਜੁਝਾਰੂ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ (12 ਦੌੜਾਂ ’ਤੇ 4 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਨ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ ਦੂਜੇ ਵਨ ਡੇ 'ਚ 44 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤ ਨੇ 50 ਓਵਰਾਂ ਵਿਚ 9 ਵਿਕਟਾਂ ’ਤੇ 237 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਇਆ ਅਤੇ ਬਿਹਤਰ ਗੇਂਦਬਾਜ਼ੀ ਕਰਦੇ ਹੋਏ ਵਿੰਡੀਜ਼ ਨੂੰ 46 ਓਵਰਾਂ ਵਿਚ 193 ਦੌੜਾਂ ’ਤੇ ਢੇਰ ਕਰ ਦਿੱਤਾ।
ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਮਹਿਮਾਨ ਟੀਮ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਸ਼ੁਰੂਆਤ ਵਿਚ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਲੈ ਕੇ ਭਾਰਤ ਨੂੰ ਵੱਡੇ ਝਟਕੇ ਦਿੱਤੇ। ਨਤੀਜੇ ਵਜੋਂ ਮੱਧਕ੍ਰਮ ’ਤੇ ਦਬਾਅ ਆਇਆ ਪਰ ਸੂਰਯਕੁਮਾਰ ਅਤੇ ਰਾਹੁਲ ਨੇ ਕ੍ਰਮਵਾਰ 5 ਚੌਕਿਆਂ ਦੀ ਮਦਦ ਨਾਲ 83 ਗੇਂਦਾਂ ’ਤੇ 64 ਅਤੇ 4 ਚੌਕਿਆਂ ਅਤੇ 2 ਛੱਕਿਆਂ ਦੇ ਸਹਾਰੇ 48 ਗੇਂਦਾਂ ’ਤੇ 49 ਦੌੜਾਂ ਦੀਆਂ ਜੁਝਾਰੂ ਪਾਰੀਆਂ ਖੇਡ ਕੇ ਟੀਮ ਨੂੰ ਸੰਕਟ ਤੋਂ ਬਾਹਰ ਕੱਢਿਆ। ਦੋਵਾਂ ਵਿਚ ਚੌਥੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਦੇ ਆਊਟ ਹੋਣ ਤੋਂ ਬਾਅਦ ਸੂਰਯਕੁਮਾਰ ਨੇ ਵਾਸ਼ਿੰਗਟਨ ਸੁੰਦਰ ਨਾਲ 5ਵੀਂ ਵਿਕਟ ਲਈ ਵੀ 43 ਦੌੜਾਂ ਦੀ ਸਾਂਝੇਦਾਰੀ ਬਣਾਈ। ਫਿਰ ਅੰਤ ਵਿਚ ਦੀਪਕ ਹੁੱਡਾ ਦੇ 29, ਵਾਸ਼ਿੰਗਟਨ ਸੁੰਦਰ ਦੀਆਂ 24 ਦੌੜਾਂ ਅਤੇ ਯੁਜਵੇਂਦਰ ਚਾਹਲ ਦੀਆਂ 11 ਦੌੜਾਂ ਦੇ ਯੋਗਦਾਨ ਦੀ ਬਦੌਲਤ ਭਾਰਤ 50 ਓਵਰਾਂ ਵਿਚ 9 ਵਿਕਟਾਂ ’ਤੇ 237 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪੁੱਜਣ ਵਿਚ ਕਾਮਯਾਬ ਰਿਹਾ ।
ਨਵੀਂ ਰਣਨੀਤੀ ਤਹਿਤ ਪੰਤ ਰੋਹਿਤ ਨਾਲ ਓਪਨਿੰਗ ਲਈ ਉੱਤਰੇ ਪਰ ਦੋਵੇਂ ਸਲਾਮੀ ਬੱਲੇਬਾਜ਼ ਕੁੱਝ ਖਾਸ ਨਹੀਂ ਕਰ ਸਕੇ। ਤੀਜੇ ਓਵਰ ਦੀ ਆਖਰੀ ਗੇਂਦ ’ਤੇ 9 ਦੇ ਸਕੋਰ ’ਤੇ ਰੋਹਿਤ ਦੇ ਰੂਪ ਵਿਚ ਭਾਰਤ ਦਾ ਪਹਿਲੀ ਵਿਕਟ ਡਿੱਗੀ। ਉਹ 8 ਗੇਂਦਾਂ ਵਿਚ 5 ਦੌੜਾਂ ਬਣਾ ਕੇ ਆਊਟ ਹੋਇਆ, ਜਦੋਂਕਿ 39 ਦੇ ਸਕੋਰ ’ਤੇ ਪੰਤ ਦੇ ਰੂਪ ਵਿਚ ਦੂਜੀ ਵਿਕਟ ਡਿੱਗੀ, ਜੋ 34 ਗੇਂਦਾਂ ਖੇਡ ਕੇ 18 ਦੌੜਾਂ ’ਤੇ ਆਊਟ ਹੋਏ, ਜਿਸ ਵਿਚ ਉਨ੍ਹਾਂ ਨੇ 3 ਚੌਕੇ ਲਾਏ।
ਸਾਬਕਾ ਕਪਤਾਨ ਵਿਰਾਟ ਕੋਹਲੀ ਵੀ ਅੱਜ ਕੁੱਝ ਖਾਸ ਨਹੀਂ ਕਰ ਸਕਿਆ ਅਤੇ 3 ਚੌਕਿਆਂ ਦੇ ਸਹਾਰੇ 30 ਗੇਂਦਾਂ ’ਤੇ 18 ਦੌੜਾਂ ’ਤੇ ਆਊਟ ਹੋ ਗਿਆ। ਪੰਤ ਅਤੇ ਵਿਰਾਟ ਦੋਵਾਂ ਨੂੰ ਨੌਜਵਾਨ ਤੇਜ਼ ਗੇਂਦਬਾਜ਼ ਓਡਿਅਨ ਸਮਿਥ ਨੇ ਆਊਟ ਕੀਤਾ। ਉਸ ਨੇ 7 ਓਵਰਾਂ ਵਿਚ 29 ’ਤੇ 2, ਜਦੋਂਕਿ ਅਲਜਾਰੀ ਜੋਸੇਫ ਨੇ 10 ਓਵਰਾਂ ਵਿਚ 36 ਦੌੜਾਂ ’ਤੇ 2 ਵਿਕਟਾਂ ਹਾਸਲ ਕੀਤੀਆਂ। ਕੇਮਰ ਰੋਚ, ਜੇਸਨ ਹੋਲਡਰ, ਅਕੀਲ ਹੁਸੈਨ ਅਤੇ ਫੇਬੀਅਨ ਐਲੇਨ ਨੂੰ ਵੀ 1-1 ਵਿਕਟ ਮਿਲੀ।
ਪਲੇਇੰਗ ਇਲੈਵਨ -
ਭਾਰਤ :- ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਪ੍ਰਸਿੱਧ ਕ੍ਰਿਸ਼ਨਾ।
ਵੈਸਟਇੰਡੀਜ਼ :- ਸ਼ਾਈ ਹੋਪ (ਵਿਕਟਕੀਪਰ), ਬ੍ਰੈਂਡਨ ਕਿੰਗ, ਡੈਰੇਨ ਬ੍ਰਾਵੋ, ਸ਼ਮਰਹ ਬਰੂਕਸ, ਨਿਕੋਲਸ ਪੂਰਨ (ਕਪਤਾਨ), ਜੇਸਨ ਹੋਲਡਰ, ਓਡੀਨ ਸਮਿਥ, ਅਕੇਲ ਹੋਸੀਨ, ਫੈਬੀਅਨ ਐਲਨ, ਅਲਜ਼ਾਰੀ ਜੋਸੇਫ, ਕੇਮਾਰ ਰੋਚ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੀ. ਸੀ. ਬੀ. ਨੇ ਰੱਖਿਆ ਵਿਕਟਕੀਪਿੰਗ ਸਲਾਹਕਾਰ, ਹੁਣ ਹੋ ਰਹੀ ਹੈ ਆਲੋਚਨਾ
NEXT STORY