ਮੁੰਬਈ, (ਬਿਊਰੋ)— ਦੱਖਣੀ ਅਫਰੀਕਾ ਦੌਰੇ ਤੋਂ ਸਬਕ ਸਿਖਦੇ ਹੋਏ ਭਾਰਤੀ ਟੀਮ ਹੁਣ ਵਿਦੇਸ਼ੀ ਦੌਰਿਆਂ 'ਤੇ ਹਾਲਾਤ ਦੇ ਮੁਤਾਬਕ ਢਲਣ ਲਈ ਟੈਸਟ ਸੀਰੀਜ਼ ਤੋਂ ਪਹਿਲਾਂ ਵਨਡੇ ਸੀਰੀਜ਼ ਖੇਡੇਗੀ। ਭਾਰਤੀ ਟੀਮ ਦੀ ਦੱਖਣੀ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ 'ਚ 1-2 ਨਾਲ ਹਾਰ ਦੇ ਬਾਅਦ ਬੀ.ਸੀ.ਸੀ.ਆਈ. ਨੇ ਇਹ ਫੈਸਲਾ ਕੀਤਾ ਹੈ।
ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੋਹਰੀ ਨੇ ਕਿਹਾ ਕਿ ਜਦੋਂ ਟੀਮ ਇਸ ਸਾਲ ਇੰਗਲੈਂਡ ਅਤੇ ਆਸਟਰੇਲੀਆ ਜਾਵੇਗੀ ਤਾਂ ਪਹਿਲਾਂ ਵਨਡੇ ਸੀਰੀਜ਼ ਖੇਡੀ ਜਾਵੇਗੀ। ਉਨ੍ਹਾਂ ਕਿਹਾ, ''ਟੀਮ ਪ੍ਰਬੰਧਨ ਤੋਂ ਮਿਲੇ ਫੀਡਬੈਕ ਦੇ ਬਾਅਦ ਅਸੀਂ ਇਸ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਹੈ। ਹੁਣ ਇੰਗਲੈਂਡ ਦੌਰੇ 'ਤੇ ਭਾਰਤ ਪਹਿਲੇ ਵਨਡੇ ਸੀਰੀਜ਼ ਖੇਡੇਗਾ ਅਤੇ ਫਿਰ ਟੈਸਟ ਮੈਚ।'' ਉਨ੍ਹਾਂ ਕਿਹਾ, ''ਅਗਲੀ ਵਾਰ ਆਸਟਰੇਲੀਆ 'ਚ ਵੀ ਅਜਿਹਾ ਹੀ ਹੋਵੇਗਾ।''
ਆਇਰਲੈਂਡ ਖਿਲਾਫ ਸੈਂਕੜਾ ਠੋਕ ਕੇ ਵਿੰਡੀਜ਼ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ (ਵੀਡੀਓ)
NEXT STORY