ਨਵੀਂ ਦਿੱਲੀ- ਭਾਰਤੀ ਟੀਮ ਨੂੰ ਜੂਨ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਪੰਜ ਅਤੇ ਆਇਰਲੈਂਡ ਦੇ ਵਿਰੁੱਧ 2 ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ, ਅਜਿਹੇ ਵਿਚ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਰਾਸ਼ਟਰੀ ਟੀਮ ਵਿਚ ਮੌਕਾ ਮਿਲਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ। ਭਾਰਤ ਦੱਖਣੀ ਅਫਰੀਕਾ ਦੇ ਵਿਰੁੱਧ 9, 12, 14, 17, 20 ਜੂਨ ਨੂੰ ਪੰਜ ਮੈਚਾਂ ਦੀ ਘਰੇਲੂ ਸੀਰੀਜ਼ ਖੇਡੇਗਾ। ਇਸ ਤੋਂ ਬਾਅਦ ਆਇਰਲੈਂਡ ਦੇ ਮਾਲਾਹਾਈਡ ਵਿਚ ਟੀਮ ਨੂੰ 26 ਜੂਨ ਅਤੇ 28 ਜੂਨ ਨੂੰ 2 ਟੀ-20 ਮੈਚ ਖੇਡਣੇ ਹਨ।
ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਆਇਰਲੈਂਡ ਦੌਰੇ ਦੇ ਸਮੇਂ ਭਾਰਤ ਦੀ ਮੁੱਖ ਟੀਮ ਵਿਚ ਇੰਗਲੈਂਡ 'ਚ ਹੋਵੇਗੀ ਹੋਵੇਗੀ। ਇਸ ਦੌਰੇ 'ਤੇ ਨਵੇਂ ਖਿਡਾਰੀਆਂ ਨੂੰ ਮੌਕਾ ਮਿਲੇਗਾ। ਪਿਛਲੇ ਸਾਲ ਯੂ. ਏ. ਈ. ਵਿਚ ਹੋਏ ਟੀ-20 ਵਿਸ਼ਵ ਕੱਪ ਦੇ ਦੌਰਾਨ ਉਮਰਾਨ ਭਾਰਤੀ ਟੀਮ ਵਿਚ ਨੈੱਟਗੇਂਦਬਾਜ਼ ਸਨ। ਬੀ. ਸੀ. ਸੀ. ਆਈ. ਆਸਟਰੇਲੀਆ ਵਿਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਤੇਜ਼ ਗੇਂਦਬਾਜ਼ਾਂ ਦਾ ਇਕ ਵੱਡਾ ਪੂਲ ਬਣਾਉਣ ਦੇ ਲਈ ਉਤਸੁਕ ਹੈ ਅਤੇ ਆਪਣੀ ਤੇਜ਼ ਗਤੀ ਨਾਲ ਪ੍ਰਭਾਵਿਤ ਕਰਨ ਵਾਲੇ ਉਮਰਾਨ ਨੂੰ ਇਸ ਵਿਚ ਜਗ੍ਹਾ ਮਿਲ ਦੀ ਪੂਰੀ ਸੰਭਾਵਨਾ ਹੈ। ਇਸ ਖਿਡਾਰੀ 'ਤੇ ਚੋਣ ਕਮੇਟੀ ਦੀਆਂ ਨਜ਼ਰ ਰਹਿਣਗੀਆਂ।
ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਮੁੱਖ ਗੇਂਦਬਾਜ਼ਾਂ ਵਿਚ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਦੀਪਕ ਚਾਹਰ (ਜੇਕਰ ਫਿੱਟ ਹੋਏ ਤਾਂ), ਮੁਹੰਮਦ ਸ਼ੰਮੀ ਅਤੇ ਉਮੇਸ਼ ਯਾਦਵ ਸ਼ਾਮਲ ਹਨ, ਜਿਨ੍ਹਾਂ ਦੇ ਕੰਮ ਦਾ ਬੋਝ ਪ੍ਰਬੰਧਨ ਸਰਵਉੱਚ ਹੋਵੇਗਾ। ਆਈ. ਪੀ. ਐੱਲ. ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਉਮਰਾਨ, ਖੱਬੇ ਹੱਥ ਦੇ ਟੀ ਨਟਰਾਜਨ ਅਤੇ ਅਰਸ਼ਦੀਪ ਸਿੰਘ ਨੂੰ ਆਉਣ ਵਾਲੇ ਦਿਨਾਂ ਵਿਚ ਰਾਸ਼ਟਰੀ ਟੀਮ ਵਿਚ ਮੌਕਾ ਮਿਲ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
NEXT STORY