ਨਵੀਂ ਦਿੱਲੀ- ਨੀਰਜ ਗੋਇਤ ਅਗਲੇ ਮਹੀਨੇ ਸਾਊਦੀ ਅਰਬ ਦੇ ਜੇੱਦਾਹ 'ਚ ਹੋਣ ਵਾਲੀ ਡਬਲਿਊ. ਬੀ. ਸੀ. ਪਰਲ ਵਿਸ਼ਵ ਚੈਂਪੀਅਨਸ਼ਿਪ 'ਚ ਪਾਕਿਸਤਾਨ ਮੂਲ ਦੇ ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਨਾਲ ਭਿੜੇਗਾ ਅਤੇ ਇਸ ਦੇ ਲਈ ਉਹ ਭਾਰਤ ਦੀ ਕ੍ਰਿਕਟ ਵਿਸ਼ਵ ਕੱਪ 'ਚ ਪਾਕਿਸਤਾਨ 'ਤੇ ਮਿਲੀ ਜਿੱਤ ਤੋਂ ਪ੍ਰੇਰਣਾ ਲੈਣਾ ਚਾਹੇਗਾ।
ਮੁੱਕੇਬਾਜ਼ ਗੋਇਤ ਡਬਲਿਊ. ਬੀ. ਸੀ. ਏਸ਼ੀਆ ਵੈਲਟਰਵੇਲਟ ਖਿਤਾਬ ਜਿੱਤ ਚੁੱਕਾ ਹੈ ਤੇ 12 ਜੁਲਾਈ ਨੂੰ ਦੋ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਦੇ ਸਾਹਮਣੇ ਹੋਵੇਗਾ। ਐਤਵਾਰ ਨੂੰ ਭਾਰਤ ਦੀ ਵਿਸ਼ਵ ਕੱਪ 'ਚ ਪਾਕਿਸਤਾਨ 'ਤੇ 89 ਦੌੜਾਂ ਦੀ ਜਿੱਤ ਤੋਂ ਬਾਅਦ ਨੀਰਜ ਅਤੇ ਆਮਿਰ ਦਰਮਿਆਨ ਸੋਸ਼ਲ ਮੀਡੀਆ 'ਤੇ ਬਹਿਸ ਹੋ ਗਈ।
ਆਮਿਰ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਹਾਰ ਦਾ ਬਦਲਾ ਨੀਰਜ ਨੂੰ ਹਰਾ ਕੇ ਲਵੇਗਾ, ਜਦਕਿ ਇਸ ਭਾਰਤੀ ਮੁੱਕੇਬਾਜ਼ ਨੇ ਜਵਾਬ ਦਿੱਤਾ 'ਸੁਪਨੇ ਦੇਖਦੇ ਰਹੋ'।
ਨੀਰਜ ਨੇ ਕਿਹਾ, ''ਵਿਸ਼ਵ ਕੱਪ 'ਚ ਭਾਰਤ ਦੀ ਪਾਕਿਸਤਾਨ 'ਤੇ ਜਿੱਤ ਤੋਂ ਬਾਅਦ ਇਹ ਬਾਊਟ ਹੁਣ ਕਾਫੀ ਅਹਿਮ ਹੋ ਗਈ ਹੈ ਅਤੇ ਮੈਂ ਵੀ ਜਵਾਬ ਦੇ ਦਿੱਤਾ। ਮੇਰੇ ਲਈ ਭਾਰਤ ਦੀ ਪਾਕਿਸਤਾਨ 'ਤੇ ਜਿੱਤ ਪ੍ਰੇਰਣਾ ਦਾ ਕੰਮ ਕਰੇਗੀ। ਇਕ ਤਰੀਕੇ ਨਾਲ ਭਾਰਤੀ ਟੀਮ ਨੇ ਇਸ ਦੀ ਸ਼ੁਰੂਆਤ ਕੀਤੀ ਅਤੇ ਮੈਂ 12 ਜੁਲਾਈ ਨੂੰ ਇਸ ਨੂੰ ਖਤਮ ਕਰਾਂਗਾ।'' ਉਸ ਨੇ ਕਿਹਾ, ''ਥੋੜ੍ਹਾ ਦਬਾਅ ਹੈ। ਨਿਸ਼ਚਿਤ ਰੂਪ ਨਾਲ ਅਸੀਂ ਦੋਵੇਂ ਆਪਣੇ ਦੇਸ਼ ਨੂੰ ਮਾਣ ਦਿਵਾਉਣ ਦਾ ਯਤਨ ਕਰਾਂਗੇ।
ਮੌਕੇ ਗੁਆਉਣ ਦੀ ਬਦਸ਼ਗਨੀ ਤੋਂ ਖਹਿੜਾ ਨਹੀਂ ਛੁਡਾ ਸਕਿਆ ਦੱਖਣੀ ਅਫਰੀਕਾ
NEXT STORY