ਢਾਕਾ- ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਮੰਗਲਵਾਰ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਏਸ਼ੀਆਈ ਚੈਂਪੀਅਨਸ ਜਾਪਾਨ ਨਾਲ ਸ਼ਾਮ ਸਾਢੇ ਪੰਜ ਵਜੇ ਭਿੜੇਗੀ। ਭਾਰਤ ਨੇ ਟੂਰਨਾਮੈਂਟ ਵਿਚ ਆਪਣੇ ਪਹਿਲੇ ਮੈਚ ਵਿਚ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ (9-0), ਪਾਕਿਸਤਾਨ (3-1) ਤੇ ਜਾਪਾਨ (6-0) ਦੇ ਇਕਪਾਸੜ ਅੰਦਾਜ ਵਿਚ ਹਰਾਇਆ ਤੇ ਅੰਕ ਸੂਚੀ ਵਿਚ 10 ਅੰਕਾਂ ਦੇ ਨਾਲ ਚੋਟੀ ਦੇ ਸਥਾਨ 'ਤੇ ਰਿਹਾ।
ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਇਹ ਖਬਰ ਪੜ੍ਹੋ- ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ
ਟੀਮ ਦੇ ਪ੍ਰਦਰਸ਼ਨ 'ਤੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਅਸੀਂ ਟੂਰਨਾਮੈਂਟ ਵਿਚ ਅੱਗੇ ਵਧਣ ਦੇ ਨਾਲ ਬਿਹਤਰ ਹੁੰਦੇ ਜਾ ਰਹੇ ਹਾਂ ਤੇ ਇਸ ਪ੍ਰਦਰਸ਼ਨ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਜੋ ਪਿਛਲੇ 2 ਸਾਲਾ ਵਿਚ ਭਾਰਤ ਦੇ ਲਈ ਨਹੀਂ ਖੇਡੇ ਹਨ। ਅਸੀਂ ਖਿਡਾਰੀਆਂ ਤੇ ਟੀਮ ਦੇ ਰੂਪ ਵਿਚ ਬਿਹਤਰ ਹੁੰਦੇ ਜਾ ਰਹੇ ਹਾਂ। ਕੋਚ ਨੇ ਕਿਹਾ ਕਿ ਅਸੀਂ ਕੋਰੀਆ ਦੇ ਵਿਰੁੱਧ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਸੀ ਪਰ ਅਸੀਂ ਹਰ ਮੈਚ ਦੇ ਨਾਲ ਆਪਣੇ ਖੇਡ ਵਿਚ ਸੁਧਾਰ ਕੀਤਾ ਤੇ ਇਹੀ ਪ੍ਰਦਰਸ਼ਨ ਅਸੀਂ ਕੱਲ ਦਿਖਾਉਣਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਸ਼ੁਭੰਕਰ ਤੇ ਮਾਨੇ ਨੂੰ ਸਾਂਝੇ ਤੌਰ 'ਤੇ ਬੜ੍ਹਤ
NEXT STORY