ਸਪੋਰਟਸ ਡੈਸਕ- ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੇ 24ਵੇਂ ਮੈਚ ਵਿੱਚ ਵੀਰਵਾਰ ਨੂੰ ਭਾਰਤੀ ਟੀਮ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਇਆ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਹੋਏ ਮੈਚ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਮੀਂਹ ਕਾਰਨ ਨਿਊਜ਼ੀਲੈਂਡ ਦੀ ਪਾਰੀ 44 ਓਵਰਾਂ ਤੱਕ ਕਰ ਦਿੱਤਾ ਗਿਆ, ਜਿਥੇ ਉਨ੍ਹਾਂ ਨੂੰ 325 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਗਿਆ। ਹਾਲਾਂਕਿ, ਕੀਵੀ ਟੀਮ 8 ਵਿਕਟਾਂ 'ਤੇ ਸਿਰਫ਼ 271 ਦੌੜਾਂ ਹੀ ਬਣਾ ਸਕੀ।
ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਇੰਗਲੈਂਡ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਹਨ। ਭਾਰਤ ਹੁਣ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ। 25 ਅਕਤੂਬਰ ਨੂੰ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲਾ ਮੈਚ ਇਹ ਤੈਅ ਕਰੇਗਾ ਕਿ ਕਿਹੜੀ ਟੀਮ ਟੇਬਲ ਵਿੱਚ ਸਿਖਰ 'ਤੇ ਹੈ। ਭਾਵੇਂ ਉਹ ਮੈਚ ਰੱਦ ਹੋ ਜਾਵੇ, ਆਸਟ੍ਰੇਲੀਆ ਸਿਖਰ 'ਤੇ ਰਹੇਗਾ। ਭਾਰਤ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਰਹੇਗਾ ਅਤੇ 30 ਅਕਤੂਬਰ ਨੂੰ ਸੈਮੀਫਾਈਨਲ ਖੇਡੇਗਾ।
ਟੀਚੇ ਦਾ ਪਿੱਛਾ ਕਰਦੇ ਹੋਏ, ਨਿਊਜ਼ੀਲੈਂਡ ਨੇ ਸੂਜ਼ੀ ਬੇਟਸ ਨੂੰ ਸਸਤੇ ਵਿੱਚ ਗੁਆ ਦਿੱਤਾ, ਜਿਸਨੂੰ ਕ੍ਰਾਂਤੀ ਗੌਰ ਨੇ 1 ਦੌੜ 'ਤੇ ਕੈਚ ਕਰ ਲਿਆ। ਜਾਰਜੀਆ ਪਲਾਈਮਰ ਅਤੇ ਅਮੇਲੀਆ ਕੇਰ ਨੇ ਫਿਰ 50 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਸੰਭਾਲਿਆ। ਪਲਾਈਮਰ ਨੂੰ ਰੇਣੂਕਾ ਸਿੰਘ ਠਾਕੁਰ ਨੇ 30 ਦੌੜਾਂ 'ਤੇ ਆਊਟ ਕੀਤਾ। ਰੇਣੂਕਾ ਨੇ ਫਿਰ ਸੋਫੀ ਡੇਵਾਈਨ ਨੂੰ ਬੋਲਡ ਕੀਤਾ, ਜਿਸ ਨਾਲ ਭਾਰਤ ਨੂੰ ਵੱਡੀ ਸਫਲਤਾ ਮਿਲੀ। ਡੇਵਾਈਨ ਦੇ ਆਊਟ ਹੋਣ ਤੋਂ ਬਾਅਦ, ਅਮੇਲੀਆ ਕੇਰ ਅਤੇ ਬਰੂਕ ਹਾਲੀਡੇ ਨੇ ਚੌਥੀ ਵਿਕਟ ਲਈ 56 ਦੌੜਾਂ ਜੋੜੀਆਂ। ਅਮੇਲੀਆ (45 ਦੌੜਾਂ) ਨੂੰ ਸਨੇਹ ਰਾਣਾ ਨੇ ਆਊਟ ਕੀਤਾ।
ਪਾਰਟ-ਟਾਈਮ ਸਪਿਨਰ ਪ੍ਰਤੀਕਾ ਰਾਵਲ ਨੇ ਮੈਡੀ ਗ੍ਰੀਨ ਨੂੰ ਆਊਟ ਕਰਕੇ ਭਾਰਤ ਨੂੰ ਪੰਜਵੀਂ ਸਫਲਤਾ ਦਿਵਾਈ। 115 ਦੌੜਾਂ 'ਤੇ ਪੰਜ ਵਿਕਟਾਂ ਗੁਆਉਣ ਤੋਂ ਬਾਅਦ, ਬਰੂਕ ਹਾਲੀਡੇ ਅਤੇ ਇਜ਼ਾਬੇਲਾ ਗੇਜ ਨੇ 72 ਦੌੜਾਂ ਜੋੜੀਆਂ। ਹਾਲਾਂਕਿ, ਇਹ ਸਾਂਝੇਦਾਰੀ ਨਿਊਜ਼ੀਲੈਂਡ ਲਈ ਜਿੱਤ ਯਕੀਨੀ ਬਣਾਉਣ ਲਈ ਕਾਫ਼ੀ ਨਹੀਂ ਸੀ।
ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 49 ਓਵਰਾਂ ਵਿੱਚ ਤਿੰਨ ਵਿਕਟਾਂ 'ਤੇ 340 ਦੌੜਾਂ ਬਣਾਈਆਂ। ਇਹ ਮਹਿਲਾ ਵਿਸ਼ਵ ਕੱਪ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਸੀ। ਭਾਰਤੀ ਟੀਮ ਲਈ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਪ੍ਰਤੀਕਾ ਰਾਵਲ ਨੇ ਸੈਂਕੜੇ ਲਗਾਏ। ਪ੍ਰਤੀਕਾ ਨੇ 134 ਗੇਂਦਾਂ 'ਤੇ 122 ਦੌੜਾਂ ਬਣਾਈਆਂ, ਜਿਸ ਵਿੱਚ 13 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਸਮ੍ਰਿਤੀ ਨੇ 95 ਗੇਂਦਾਂ 'ਤੇ 10 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 109 ਦੌੜਾਂ ਦਾ ਯੋਗਦਾਨ ਪਾਇਆ। ਜੇਮੀਮਾ ਰੌਡਰਿਗਜ਼ ਨੇ ਸਿਰਫ਼ 55 ਗੇਂਦਾਂ 'ਤੇ 11 ਚੌਕੇ ਲਗਾ ਕੇ ਅਜੇਤੂ 76 ਦੌੜਾਂ ਬਣਾਈਆਂ।
ਪੰਜਾਬ ਕਿੰਗਜ਼ ਨੇ ਬਹੁਤੁਲੇ ਨੂੰ ਸਪਿੰਨ ਗੇਂਦਬਾਜ਼ੀ ਕੋਚ ਕੀਤਾ ਨਿਯੁਕਤ
NEXT STORY