ਡਰਬਨ— ਵਿਕਟਕੀਪਰ ਧਰੁਵ ਜੁਰੇਲ (101) ਦੇ ਸ਼ਾਨਦਾਰ ਸੈਂਕੜੇ ਤੇ ਉਸਦੀ ਤਿਲਕ ਵਰਮਾ (70) ਦੇ ਨਾਲ ਚੌਥੇ ਵਿਕਟ ਲਈ 164 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਚਾਰ ਦੇਸ਼ਾਂ ਦੇ ਅੰਡਰ-19 ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਵੀਰਵਾਰ ਨੂੰ 69 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਭਾਰਤੀ ਟੀਮ ਨੇ 50 ਓਵਰ 'ਚ 7 ਵਿਕਟਾਂ 'ਤੇ 259 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਨੂੰ 43.1 ਓਵਰ 'ਚ 190 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਇਸ ਟੂਰਨਾਮੈਂਟ 'ਚ ਅਜੇਤੂ ਰਹਿੰਦੇ ਹੋਏ ਖਿਤਾਬ ਜਿੱਤਿਆ ਤੇ 17 ਜਨਵਰੀ ਤੋਂ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ।

ਇਸ ਵਿਚਾਲੇ ਜ਼ਿੰਬਾਬਵੇ ਨੇ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਇਕ ਵਧੀਆ IPL, ਦੌੜ 'ਚ ਸ਼ਾਮਲ ਹੋ ਜਾਣਗੇ ਧੋਨੀ : ਸ਼ਾਸਤਰੀ
NEXT STORY