ਜਲੰਧਰ : ਆਈ. ਪੀ. ਐੱਲ. 2019 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਨੂੰ ਮੁੰਬਈ ਇੰਡੀਅਨਜ਼ ਨੇ 1 ਦੌੜ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਜ਼ ਦੀ ਟੀਮ ਚੌਥੀ ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਣ 'ਚ ਸਫਲ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਕਮਾਲ ਦੀ ਰਹੀ ਅਤੇ ਜਿਸ ਤਰ੍ਹਾਂ ਆਖਰੀ ਓਵਰ ਵਿਚ ਉਸ ਨੇ ਲਸਿਥ ਮਲਿੰਗਾ ਦਾ ਇਸਤੇਮਾਲ ਕਰ ਮੁੰਬਈ ਇੰਡੀਅਨਜ਼ ਨੂੰ ਜਿੱਤ ਦਿਵਾਈ ਉਹ ਇਕ ਸਮਝਦਾਰ ਕਪਤਾਨ ਦੀ ਨਿਸ਼ਾਨੀ ਹੈ।
ਜ਼ਿਕਰਯੋਗ ਹੈ ਕਿ ਲਸਿਥ ਮਲਿੰਗ ਨੇ ਆਪਣੇ 3 ਓਵਰਾਂ ਵਿਚ 42 ਦੌੜਾਂ ਦਿੱਤੀਆਂ ਸੀ ਪਰ ਫਿਰ ਵੀ ਆਖਰੀ ਓਵਰ ਰੋਹਿਤ ਨੇ ਤਜ਼ਰਬੇਕਾਰ ਲਸਿਥ ਮਲਿੰਗਾ ਤੋਂ ਹੀ ਕਰਾਇਆ ਅਤੇ ਨਤੀਜਾ ਮੁੰਬਈ ਇੰਡੀਅਨਜ਼ ਵੱਲ ਪਲਟ ਦਿੱਤਾ।
ਆਈ. ਪੀ. ਐੱਲ. ਵਿਚ ਕਪਤਾਨੀ ਦੇ ਰਿਕਾਰਡ
ਦੱਸ ਦਈਏ ਕਿ ਸਾਲ 2013 ਵਿਚ ਰੋਹਿਤ ਸ਼ਰਮਾ ਪਹਿਲੀ ਵਾਰ ਮੁੰਬਈ ਇੰਡੀਅਨਜ਼ ਦੇ ਕਪਤਾਨ ਬਣਾਏ ਗਏ ਸੀ ਅਤੇ ਨਾਲ ਹੀ ਵਿਰਾਟ ਕੋਹਲੀ ਵੀ ਇਸੇ ਸਾਲ ਆਰ. ਸੀ. ਬੀ. ਦੇ ਕਪਤਾਨ ਬਣਾਏ ਗਏ ਸੀ। ਇਕ ਪਾਸੇ ਰੋਹਿਤ ਨੇ ਆਪਣੀ ਕਪਤਾਨੀ ਵਿਚ ਮੁੰਬਈ ਇੰਡੀਅਜ਼ ਨੂੰ 4 ਵਾਰ ਆਈ. ਪੀ. ਐੱਲ. ਖਿਤਾਬ ਜਿਤਾਇਆ ਤਾਂ ਉੱਥੇ ਹੀ ਕਪਤਾਨ ਕੋਹਲੀ ਇਕ ਵਾਰ ਵੀ ਇਹ ਖਿਤਾਬ ਨਹੀਂ ਦਿਵਾ ਸਕੇ। ਅਜਿਹੇ 'ਚ ਟਵਿੱਟਰ 'ਤੇ ਕੋਹਲੀ ਨੂੰ ਲੈ ਕੇ ਕਈ ਗੱਲਾਂ ਹੋਣ ਲੱਗੀਆਂ ਹਨ ਅਤੇ ਖਾਸ ਕਰ ਫੈਂਸ ਆਪਣੇ ਕੁਮੈਂਟਸ 'ਚ ਕਹਿ ਰਹੇ ਹਨ ਕਿ ਰੋਹਿਤ ਸ਼ਰਮਾ ਨੂੰ ਘੱਟੋਂ ਘੱਟ ਟੀ-20 ਅੰਤਰਰਾਸ਼ਟਰੀ ਭਾਰਤੀ ਟੀਮ ਦਾ ਕਪਤਾਨ ਬਣਾ ਦੇਣਾ ਚਾਹੀਦਾ ਹੈ। ਇੰਨਾ ਹੀ ਨਹੀਂ ਸਹਿਵਾਗ ਨੇ ਵੀ ਇਕ ਚੈਟ ਸ਼ੋਅ ਵਿਚ ਰੋਹਿਤ ਸ਼ਰਮਾ ਨੂੰ ਧੋਨੀ ਤੋਂ ਭਾਰਤ ਦਾ ਬੈਸਟ ਕਪਤਾਨ ਐਲਾਨਿਆ ਸੀ।


IPL ਫਾਈਨਲ ਦੇ ਸਭ ਤੋਂ ਵੱਡੇ ਵਿਵਾਦ, ਵਾਟਸਨ-ਪੋਲਾਰਡ ਨੇ ਕੀਤੀ ਸੀ ਇਹ ਗਲਤੀ
NEXT STORY