ਨਵੀਂ ਦਿੱਲੀ— ਆਈ. ਸੀ. ਸੀ. ਚੈਂਪੀਅਨਸ ਟਰਾਫੀ ਦਾ ਪਹਿਲਾਂ ਸੈਮੀਫਾਈਨਲ ਬੁੱਧਵਾਰ ਨੂੰ ਕਾਰਡਿਕ 'ਚ ਪਾਕਿਸਤਾਨ ਅਤੇ ਇੰਗਲੈਂਡ ਦੇ ਵਿਚਾਲੇ ਖੇਡਿਆ ਜਾਵੇਗਾ। ਪਾਕਿਸਤਾਨ ਟੀਮ ਦੇ ਸੈਮੀਫਾਈਨਲ ਪਹੁੰਚ ਜਾਣ ਤੋਂ ਬਾਅਦ ਜਿੱਥੇ ਪਾਕਿਸਤਾਨੀ ਪ੍ਰਸ਼ੰਸਕਾਂ 'ਚ ਇਸ ਮੈਚ ਨੂੰ ਦੇਖਣ ਲਈ ਕਾਫੀ ਉਤਸਾਹ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗਲੀਮੋਰਗਨ ਕ੍ਰਿਕਟ ਕਲੱਬ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਮੈਚ ਦੀਆਂ ਸਾਰਿਆ ਟਿਕਟਾਂ ਪਹਿਲਾਂ ਹੀ ਬੁੱਕ ਚੁੱਕਿਆ ਹਨ ਅਤੇ ਇਕ ਤੀਹਾਈ ਤੋਂ ਵੱਧ ਖਰੀਦਕਾਰ ਭਾਰਤ ਹੈ।
ਜੀ. ਸੀ. ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਹੇਯੋ ਮਾਰਿਸ ਨੇ ਕਿਹਾ ਕਿ ਜਦੋਂ ਸਾਨੂੰ ਇਹ ਮੈਚ ਆਯੋਜਿਤ ਕਰਵਾਉਣ ਲਈ ਕਿਹਾ ਗਿਆ ਤਾਂ ਸਾਨੂੰ ਪਤਾ ਨਹੀਂ ਸੀ ਕਿਹੜੀ ਟੀਮ ਇਸ 'ਚ ਭਾਗ ਲਵੇਗੀ, ਪਰ ਦੋ ਮਹੀਨੇ ਪਹਿਲਾਂ ਹੀ ਇਸ ਮੈਚ ਦੀਆਂ ਸਾਰਿਆ ਟਿਕਟਾਂ ਬੁੱਕ ਹੋ ਗਇਆ ਅਤੇ ਉਸ ਨੂੰ ਖਰੀਦਣ ਵਾਲੇ 38 ਫੀਸਦੀ ਭਾਰਤੀ ਲੋਕ ਹਨ।
ਭਾਰਤੀ ਟੀਮ ਵੀ ਸੈਮੀਫਾਈਨਲ 'ਚ ਪਹੁੰਚੀ ਹੈ, ਉਹ ਆਪਣਾ ਮੈਚ 15 ਜੂਨ ਨੂੰ ਬਰਮਿੰਘਮ 'ਚ ਖੇਡੇਗੀ। ਹੋਯੋ ਮਾਰਿਸ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਉਹ ਮੈਚ ਦੇਖਣ ਲਈ ਕਾਰਡਿਫ ਮੈਦਾਨ 'ਚ ਨਹੀਂ ਆ ਸਕਦੇ ਤਾਂ ਆਈ. ਸੀ. ਸੀ. ਦੀ ਸਾਇਟ 'ਤੇ ਇਨ੍ਹਾਂ ਟਿਕਟਾਂ ਨੂੰ ਉਸ ਦੀ ਮੂਲ ਕੀਮਤ 'ਤੇ ਫਿਰ ਤੋਂ ਵੇਚ ਦੇਣ ਤਾਂ ਜੋਂ ਇੰਗਲੈਂਡ ਅਤੇ ਪਾਕਿਸਤਾਨ ਦੇ ਪ੍ਰਸ਼ੰਸਕ ਇਹ ਟਿਕਟ ਖਰੀਦ ਸਕਣ। ਇਹ ਇੰਗਲੈਂਡ ਅਤੇ ਪਾਕਿਸਤਾਨ ਦੇ ਸਮਰਥਕਾਂ ਲਈ ਆਈ. ਸੀ. ਸੀ. ਦੀ ਵੈੱਬ ਸਾਈਡ ਤੋਂ ਟਿਕਟ ਖਰੀਦਣ ਦਾ ਵਧੀਆ ਮੌਕਾ ਹੈ।
ਦੂਜੇ ਪਾਸੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਇਕਲ ਵਾਨ ਨੇ ਕਾਰਡਿਫ ਮੈਦਾਨ 'ਤੇ ਆਲੋਚਨਾ ਕੀਤੀ ਹੈ ਕਿ ਟੂਰਨਾਮੈਂਟ ਦੌਰਾਨ ਸਿਰਫ ਕਾਰਡਿਫ ਹੀ ਸੀ ਜਿੱਥੇ ਸੀਟ ਖਾਲੀ ਸੀ। ਮੈਂ ਜਦੋਂ ਦੇਖਦਾ ਹਾਂ ਕਿ ਇਕ ਮੈਦਾਨ 'ਚ ਸਿਰਫ 14000 ਸੀਟਾਂ ਹਨ ਅਤੇ ਇਹ ਵੀ ਭਰ ਨਹੀਂ ਸਕਿਆ ਨਹੀਂ ਹਨ, ਤੁਸੀਂ ਇਕ ਟੂਰਨਾਮੈਂਟ 'ਚ ਵੀ ਪ੍ਰਸ਼ੰਸਕਾਂ ਦੀ ਰੂਚੀ ਪੈਂਦਾ ਨਹੀਂ ਕਰ ਸਕਦੇ, ਤਾਂ ਮੈਂ ਜਾਣਦਾ ਹਾਂ ਕਿ ਇਸ ਤਰ੍ਹਾਂ ਕਿਉਂ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਜਾਣ ਵਾਲੇ ਮੈਚ ਨਾਕਆਊਟ ਦੀ ਤਰ੍ਹਾਂ ਸੀ, ਉਸ ਨੂੰ ਦੇਖਣ ਲਈ 10800 ਲੋਕ ਮੌਜੂਦ ਸਨ। ਹੋਯੋ ਮਾਰਿਸ ਨੇ ਇਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਕਾਰਡਿਫ 'ਚ ਹੋਣ ਵਾਲੇ ਚਾਰ 'ਚੋਂ ਦੋ ਮੈਚਾਂ ਦੀ ਟਿਕਟਾਂ ਪੂਰੀ ਤਰ੍ਹਾਂ ਨਾਲ ਬੁੱਕ ਸੀ, ਪਰ ਸਾਨੂੰ ਇਹ ਪਤਾ ਕਰਨਾ ਪਵੇਗਾ ਕਿ ਲੋਕ ਮੈਚ ਦੇਖਣ ਲਈ ਕਿਉਂ ਨਹੀਂ ਆਏ। ਉਸ ਦਾ ਮੰਨਣਾ ਹੈ ਕਿ ਖਰਾਬ ਮੌਸਮ ਦੀ ਵਜ੍ਹਾ ਨਾਲ ਪ੍ਰਸ਼ੰਸਕਾਂ ਨੇ ਨਾ ਆਉਣ ਦਾ ਫੈਸਲਾ ਕੀਤਾ ਹੋਵੇ।
ਨਾਰਵੇ ਸ਼ਤਰੰਜ ਟੂਰਨਾਮੈਂਟ : ਆਨੰਦ ਨੇ ਕਾਰੂਆਨਾ ਨੂੰ ਹਰਾ ਕੇ ਕੀਤੀ ਵਾਪਸੀ
NEXT STORY