ਨਵੀਂ ਦਿੱਲੀ— ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੀ ਤਕਨੀਕੀ ਕਮੇਟੀ ਨੇ ਪੁਰਸ਼ ਰਾਸ਼ਟਰੀ ਟੀਮ ਦੇ ਮੁੱਖ ਕੋਚ ਅਹੁਦੇ ਲਈ ਚਾਰ ਉਮੀਦਵਾਰਾਂ ਦੀ ਚੋਣ ਕੀਤੀ ਹੈ ਜਿਸ 'ਚ ਦੱਖਣੀ ਕੋਰੀਆ ਦੇ ਲੀ ਮਿੰਗ ਸੁੰਗ ਅਤੇ ਐਲਬਰਟ ਰੋਕਾ ਸ਼ਾਮਲ ਹਨ। ਦੋ ਵਾਰ ਵਿਸ਼ਵ ਕੱਪ 'ਚ ਖੇਡ ਚੁੱਕੇ ਲੀ ਮਿਨ ਸੁੰਗ ਅਤੇ ਬੈਂਗਲੁਰੂ ਐੱਫ.ਸੀ. ਨੂੰ ਸਫਲਤਾ ਦਿਵਾ ਚੁੱਕੇ ਰੋਕਾ ਤੋਂ ਇਲਾਵਾ ਕ੍ਰੋਏਸ਼ੀਆ ਟੀਮ ਦੇ ਸਾਬਕਾ ਮੈਨੇਜਰ ਇਗੋਰ ਸਟੀਮੈਕ ਅਤੇ ਸਵੀਡਨ ਦੇ ਸਾਬਕਾ ਕੋਚ ਹਕਾਨ ਐਰਿਕਸਨ ਚੁਣੇ ਗਏ ਉਮੀਦਵਾਰਾਂ 'ਚ ਸ਼ਾਮਲ ਹਨ।
ਸਾਬਕਾ ਭਾਰਤੀ ਫੁੱਟਬਾਲਰ ਸ਼ਿਆਮ ਥਾਪਾ ਦੀ ਪ੍ਰਧਾਨਗੀ ਵਾਲੀ ਤਕਨੀਕੀ ਕਮੇਟੀ ਅਗਲੇ ਹਫਤੇ ਇਨ੍ਹਾਂ ਚੁਣੇ ਗਏ ਉਮੀਦਵਾਰਾਂ 'ਚੋਂ ਇਕ ਵਾਰ ਫਿਰ ਚਰਚਾ ਕਰੇਗੀ ਜੋ ਅੱਠ ਜਾਂ ਨੌ ਮਈ ਨੂੰ ਹੋ ਸਕਦੀ ਹੈ। ਥਾਪਾ ਨੇ ਕਿਹਾ, ''ਇੰਟਰਵਿਊ ਦੀ ਤਰ੍ਹਾਂ ਸਕਾਈਪ 'ਤੇ ਫਿਰ ਤੋਂ ਗੱਲਬਾਤ ਹੋਵੇਗੀ ਅਤੇ ਇਸ ਤੋਂ ਬਾਅਦ ਸਹੀ ਉਮੀਦਵਾਰ ਦੇ ਨਾਂ ਨੂੰ ਮਹਾਸੰਘ ਦੀ ਕਾਰਜਕਾਰੀ ਕਮੇਟੀ ਨੂੰ ਭੇਜਿਆ ਜਾਵੇਗਾ। ਕਾਰਜਕਾਰੀ ਕਮੇਟੀ ਫਿਰ ਅੰਤਿਮ ਫੈਸਲਾ ਕਰੇਗੀ।''
IPL 2019 : ਪੰਤ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦਿੱਲੀ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ
NEXT STORY