ਨਵੀਂ ਦਿੱਲੀ— ਜਿਮਨਾਸਟਿਕ ਆਫ ਇੰਡੀਆ (ਜੀ.ਐੱਫ.ਆਈ.) ਅਤੇ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵਿਚਾਲੇ ਵਿਵਾਦ 'ਚ ਭਾਰਤੀ ਜਿਮਨਾਸਟ ਪਿਸ ਰਹੇ ਹਨ। ਜਿਸ ਦੇ ਚਲਦੇ ਹੁਣ ਉਨ੍ਹਾਂ ਦੀ ਵਿਸ਼ਵ ਕੱਪ 'ਚ ਹਿੱਸੇਦਾਰੀ 'ਤੇ ਵੀ ਦੁਵਿਧਾ ਦੀ ਸਥਿਤੀ ਬਣੀ ਹੋਈ ਹੈ ਜੋ 22-25 ਨਵੰਬਰ ਵਿਚਾਲੇ ਕਾਟਬਸ (ਜਰਮਨੀ) 'ਚ ਹੋਣੀ ਹੈ। ਜ਼ਿਕਰਯੋਗ ਹੈ ਕਿ ਇਹ ਈਵੈਂਟ ਟੋਕੀਓ ਓਲੰਪਿਕ 2020 ਦਾ ਕੁਆਲੀਫਾਇਰ ਹੈ।

ਇਸ ਤੋਂ ਪਹਿਲਾਂ ਦੋਹਾ 'ਚ ਵੀਰਵਾਰ ਤੋਂ ਸ਼ੁਰੂ ਹੋਏ ਆਰਟਿਸਟਿਕ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਭਾਰਤ ਦੀ ਪ੍ਰਣਤੀ ਦਾਸ, ਪਪੀਆ ਦਾਸ, ਆਦਿਤਿਆ ਰਾਣਾ ਅਤੇ ਗੌਰਵ ਕੁਮਾਰ ਹਿੱਸਾ ਨਾ ਲੈ ਸਕੇ। ਕਾਟਬਸ ਈਵੈਂਟ 'ਚ ਹਿੱਸਾ ਲੈਣ ਲਈ ਆਪਣੀ ਐਂਟਰੀਜ਼ ਭੇਜਣ ਦੀ ਅੰਤਿਮ ਮਿਤੀ 19 ਅਕਤੂਬਰ ਸੀ ਜਿਸ ਦੇ ਤਹਿਤ ਜਿਮਨਾਸਟ ਫੈਡਰੇਸ਼ਨ ਆਫ ਇੰਡੀਆ ਨੇ ਦੀਪਾ ਕਰਮਾਕਰ, ਅਰੁਣਾ ਬੁੱਧਾ ਰੈੱਡੀ, ਪ੍ਰਣਤੀ, ਰੋਕਸ਼ ਕੁਮਾਰ ਪਾਤਰਾ, ਆਸ਼ੀਸ਼ ਕੁਮਾਰ ਅਤੇ ਯੋਗੇਸ਼ਵਰ ਦੇ ਨਾਂ ਅੱਗੇ ਵਧਾਏ ਸਨ। ਯੋਗੇਸ਼ਵਰ ਨੂੰ ਛੱਡ ਕੇ ਸਾਰੇ ਨਾਂ ਟਾਪ (ਟਾਰਗੇਟ ਓਲੰਪਿਕ ਪੋਡੀਅਮ) ਸਕੀਮ ਲਈ ਸ਼ਾਮਲ ਸਨ।
ਜ਼ਖਮੀ ਪ੍ਰਿਥਵੀ ਸ਼ਾਅ ਨਹੀਂ ਖੇਡਣਗੇ ਪਹਿਲਾ ਰਣਜੀ ਟ੍ਰਾਫੀ ਮੈਚ
NEXT STORY