ਬਰਮਿੰਘਮ : ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਬੈਡਮਿੰਟਨ ਮਿਕਸਡ ਟੀਮ ਪ੍ਰਤੀਯੋਗਤਾ ਦੇ ਫਾਈਨਲ 'ਚ ਇੱਥੇ ਮਲੇਸ਼ੀਆ ਵਿਰੁੱਧ 1-3 ਦੀ ਹਾਰ ਦੇ ਨਾਲ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ 'ਚ ਭਾਰਤ ਦੇ ਸਿੰਗਲਜ਼ ਖਿਡਾਰੀਆਂ ਤੇ ਮਲੇਸ਼ੀਆ ਦੀ ਡਬਲਜ਼ ਜੋੜੀਆਂ ’ਤੇ ਨਜ਼ਰਾਂ ਸਨ।
ਭਾਰਤ ਦੇ ਸਿੰਗਲਜ਼ ਖਿਡਾਰੀ ਹਾਲਾਂਕਿ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਵਿਰੋਧੀਆਂ ਦੇ ਵਿਰੁੱਧ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਨਾਲ ਭਾਰਤ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ। ਭਾਰਤ ਵੱਲੋਂ ਸਿਰਫ ਮਹਿਲਾ ਸਿੰਗਲਜ਼ ਦੇ ਮੁਕਾਬਲੇ 'ਚ ਸਟਾਰ ਖਿਡਾਰਨ ਪੀ.ਵੀ. ਸਿੰਧੂ ਹੀ ਜਿੱਤ ਸਕੀ, ਜਿਸ ਨੇ ਮਲੇਸ਼ੀਆ ਦੀ ਜਿਨ ਵੇਈ ਗੋਹ ਨੂੰ 22-20, 17-21 ਨਾਲ ਹਰਾਇਆ। ਸਭ ਤੋਂ ਪਹਿਲਾਂ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੂੰ ਮਲੇਸ਼ੀਆ ਦੇ ਟੇਂਗ ਫੋਂਗ ਆਰੋਨ ਚਿਯਾ ਤੇ ਵੂਈ ਯਿਕ ਸੋਹ ਹੱਥੋਂ 18-21, 15-21 ਨਾਲ ਹਾਰ ਝੱਲਣੀ ਪਈ ਸੀ।
ਇਸ ਤੋਂ ਬਾਅਦ ਪੁਰਸ਼ ਸਿੰਗਲਜ਼ 'ਚ ਕਿਦਾਂਬੀ ਸ਼੍ਰੀਕਾਂਤ ਐੱਨ. ਜੀ. ਟੀਜੇ ਯੋਂਗ ਵਿਰੁੱਧ 19-21, 21-6, 16-21 ਨਾਲ ਹਾਰ ਗਿਆ, ਜਿਸ ਨਾਲ ਭਾਰਤ 1-2 ਨਾਲ ਪਿਛੜ ਗਿਆ। ਕੁੰਗ ਲੀ ਪਿਯਰਲੀ ਟੇਨ ਤੇ ਮੁਰਲੀਧਰਨ ਥਿਨਾਹ ਦੀ ਦੁਨੀਆ ਦੀ 11ਵੇਂ ਨੰਬਰ ਦੀ ਜੋੜੀ ਨੇ ਇਸ ਤੋਂ ਬਾਅਦ ਮਹਿਲਾ ਡਬਲਜ਼ 'ਚ ਤ੍ਰਿਸ਼ਾ ਜਾਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੂੰ 21-18, 21-17 ਨਾਲ ਹਰਾ ਕੇ ਸੋਨਾ ਮਲੇਸ਼ੀਆ ਦੇ ਝੋਲੀ ਵਿੱਚ ਪਾ ਦਿੱਤਾ।
WI vs IND, 3rd T20I : ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ
NEXT STORY