ਨਵੀਂ ਦਿੱਲੀ- ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਐਥਲੀਟ ਸੁਮਿਤ ਅੰਤਿਲ ਸਮੇਤ ਚਾਰ ਭਾਰਤੀ ਪੈਰਾ ਖਿਡਾਰੀ ਸ਼ੁੱਕਰਵਾਰ ਨੂੰ ਵਰਨ ਪਰਤ ਆਏ ਤੇ ਉਨ੍ਹਾਂ ਦਾ ਇੰਨਾ ਜ਼ੋਰਦਾਰ ਸਵਾਗਤ ਹੋਇਆ ਕਿ ਉਨ੍ਹਾਂ ਦੇ ਸਮਰਥਕ ਤੇ ਮੀਡੀਆ 'ਚ ਇੱਥੇ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਧੱਕਾ-ਮੁੱਕੀ ਵੀ ਹੋ ਗਈ।
ਇੰਦਰਾ ਗਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਖੇਡ ਪ੍ਰੇਮੀਆਂ ਤੇ ਮੀਡੀਆ ਕਰਮਚਾਰੀਆਂ ਇਨ੍ਹਾਂ ਚਾਰ ਪੈਰਾ ਖਿਡਾਰੀਆਂ ਖ਼ਾਸ ਕਰਕੇ ਸੁਮਿਤ ਅੰਤਿਲ ਨੂੰ ਦੇਖਣ ਤੇ ਗੱਲ ਕਰਨ ਲਈ ਕੋਵਿਡ-19 ਪ੍ਰੋਟੋਕਾਲ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸੁਮਿਤ ਤੋਂ ਇਲਾਵਾ ਤਿੰਨ ਵਾਰ ਦੇ ਪੈਰਾਲੰਪਿਕ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਦਵਿੰਦਰ ਝਾਝਰੀਆ, ਡਿਸਕਸ ਥ੍ਰੋਅਰ ਯੋਗੇਸ਼ ਕਥੂਨੀਆ ਤੇ ਹਾਈ ਜੰਪ ਐਥਲੀਟ ਸ਼ਰਦ ਕੁਮਾਰ ਦਾ ਵੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਝਾਝਰੀਆ ਨੇ ਇਸ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ ਹੈ।
ਕਥੂਨੀਆ ਨੇ ਵੀ ਚਾਂਦੀ ਦਾ ਤੇ ਸ਼ਰਦ ਨੇ ਕਾਂਸੀ ਤਮਗੇ ਜਿੱਤੇ ਹਨ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਟਵੀਟ 'ਚ ਲਿਖਿਆ, "ਸਾਡੇ ਚੈਂਪੀਅਨ ਵਰਨ ਪਰਤ ਆਏ ਹਨ ਤੇ ਪਹੁੰਚਣ 'ਤੇ ਬਹੁਤ ਖ਼ੁਸ਼ ਹਨ। ਸੁਮਿਤ, ਝਾਝਰੀਆ, ਕਥੂਨੀਆ ਤੇ ਸ਼ਰਦ ਦੇ ਲਈ ਸ਼ੁੱਭਕਾਮਨਾਵਂ ਦੀ ਬਾਰਸ਼ ਹੋ ਰਹੀ ਹੈ। " ਸਾਈ ਅਧਿਕਾਰੀਆਂ ਨੇ ਚਾਰੇ ਖਿਡਾਰੀਆਂ ਦਾ ਪਹੁੰਚਣ 'ਤੇ ਫ਼ੁੱਲ ਮਾਲਾ ਪਹਿਨਾ ਕੇ ਤੇ ਫ਼ੁੱਲਾ ਦਾ ਗ਼ੁਲਦਸਤਾ ਦੇ ਕੇ ਸਵਾਗਤ ਕੀਤਾ। ਖਿਡਾਰੀਆਂ ਨੇ ਆਪਣੇ ਤਮਗ਼ਿਆਂ ਦੇ ਨਾਲ ਹਵਾਈ ਅੱਡੇ ਦੇ ਅੰਦਰ ਤਸਵੀਰਾਂ ਵੀ ਖਿਚਵਾਈਆਂ ਤੇ ਉਨ੍ਹਾਂ ਦੇ ਪ੍ਰਸ਼ੰਸਕ ਤਿਰੰਗਾ ਲਹਿਰਾ ਰਹੇ ਸਨ ਜਿਨ੍ਹਾਂ 'ਚੋਂ ਕੁਝ ਢੋਲ ਵੀ ਵਜਾ ਰਹੇ ਸਨ।
ਪ੍ਰਧਾਨਮੰਤਰੀ ਮੋਦੀ ਨੇ ਅਵਨੀ ਲੇਖਰਾ ਨੂੰ ਕਾਂਸੀ ਤਮਗ਼ਾ ਜਿੱਤਣ 'ਤੇ ਦਿੱਤੀ ਵਧਾਈ
NEXT STORY