ਅੰਤਾਲਿਆ (ਤੁਰਕੀ)- ਧੀਰਜ ਬੋਮਾਦੇਵਰਾ ਅਤੇ ਭਜਨ ਕੌਰ ਦੀ ਭਾਰਤੀ ਰਿਕਰਵ ਮਿਕਸਡ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਮੈਕਸੀਕੋ ਨੂੰ ਹਰਾ ਕੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਜੋੜੀ ਪਹਿਲਾ ਸੈੱਟ ਗੁਆਉਣ ਤੋਂ ਬਾਅਦ 0-2 ਨਾਲ ਪਿੱਛੇ ਚੱਲ ਰਹੀ ਸੀ ਪਰ ਫਿਰ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਕਸੀਕੋ ਦੀ ਅਲੇਜੈਂਡਰਾ ਵੈਲੇਂਸੀਆ ਅਤੇ ਮਟਿਆਸ ਗ੍ਰਾਂਡੇ ਨੂੰ 5-3 (35-38, 40-39, 38-37, 38-38) ਨਾਲ ਹਰਾਇਆ।
ਮੌਜੂਦਾ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਤੀਜਾ ਤਮਗਾ ਹੈ। ਉਸ ਨੂੰ ਅਜੇ ਦੋ ਹੋਰ ਮੈਡਲ ਮਿਲ ਸਕਦੇ ਹਨ। ਧੀਰਜ ਅਤੇ ਅੰਕਿਤਾ ਭਗਤਾ ਨੇ ਅਜੇ ਆਪਣੇ ਵਿਅਕਤੀਗਤ ਸੈਮੀਫਾਈਨਲ 'ਚ ਹਿੱਸਾ ਲੈਣਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਲਈ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਗਮਾ ਜਿੱਤਿਆ ਸੀ ਜਦਕਿ ਪ੍ਰਿਯਾਂਸ਼ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ।
AUS vs AFG: ਮੈਂ ਉਦੋਂ ਮੁੰਬਈ ਵਿੱਚ ਸੌਂ ਨਹੀਂ ਸਕਿਆ ਸੀ, ਹੁਣ ਮੈਂ ਚੰਗੀ ਤਰ੍ਹਾਂ ਸੌਂ ਸਕਾਂਗਾ: ਰਾਸ਼ਿਦ ਖਾਨ
NEXT STORY