ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਧਾਕੜ ਹਾਕੀ ਖਿਡਾਰੀ ਕੇਰਨ ਗੋਵਰਸ ਅਗਲੇ ਮਹੀਨੇ ਇਕ ਛੋਟੇ ਕੈਂਪ 'ਚ ਭਾਰਤੀ ਸਟ੍ਰਾਈਕਰਾਂ ਨੂੰ ਟ੍ਰੇਨਿੰਗ ਦੇਣਗੇ। ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਵਿਸ਼ਵ ਕੱਪ 'ਚ ਸੋਨ ਤਮਗਾ ਜਿੱਤਣ ਵਾਲੇ ਗੋਵਰਸ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਲਈ ਦਾਅਵੇਦਾਰ ਸਟ੍ਰਾਈਕਰਾਂ ਨੂੰ ਬੈਂਗਲੁਰੂ ਸਥਿਤ ਸਾਈ ਕੇਂਦਰ 'ਚ ਆਯੋਜਿਤ ਹੋਣ ਵਾਲੇ 7-8 ਦਿਨਾਂ ਦੇ ਕੈਂਪ 'ਚ ਟ੍ਰੇਨਿੰਗ ਦੇਣਗੇ। ਇਹ ਕੈਂਪ ਹਾਕੀ ਇੰਡੀਆ ਦੇ ਵਿਕਾਸ ਪ੍ਰੋਗਰਾਮ ਦਾ ਹਿੱਸਾ ਹੈ।
ਇਸ ਪਹਿਲ ਨਾਲ ਜੁੜੇ ਇਕ ਸੂਤਰ ਨੇ ਗੁਪਤ ਸ਼ਰਤ 'ਤੇ ਦੱਸਿਆ ਕਿ ਗੋਵਰਸ ਅਗਲੇ ਮਹੀਨੇ ਇੱਥੇ ਸਟ੍ਰਾਈਕਰਾਂ ਦੇ ਛੋਟੇ ਕੈਂਪ ਲਈ ਮੌਜੂਦ ਰਹਿਣਗੇ। ਇਹ ਕੈਂਪ ਖਾਸ ਤੌਰ 'ਤੇ ਸਟ੍ਰਾਈਕਰਾਂ ਲਈ ਹੋਵੇਗਾ। ਸਟ੍ਰਾਈਕਰਾਂ ਦੇ ਕੈਂਪ ਦੇ ਬਾਅਦ ਡਿਫੈਂਡਰਾਂ ਅਤੇ ਗੋਲਕੀਪਰਾਂ ਦੇ ਲਈ ਵੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ, ''ਇਨ੍ਹਾਂ ਕੈਂਪਾਂ ਦਾ ਆਯੋਜਨ ਟੀਮ ਦੇ ਓਲੰਪਿਕ ਕੁਆਲੀਫਾਇਰਸ ਦੀਆਂ ਤਿਆਰੀਆਂ ਦੇ ਤਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਹਿਲਾ ਟੀਮ ਦੀ ਸਟ੍ਰਾਈਕਰਾਂ ਦੇ ਲਈ ਆਸਟਰੇਲੀਆ ਦੇ ਗਲੇਨ ਟਰਨਰ ਦੀ ਦੇਖਰੇਖ 'ਚ ਪਿਛਲੇ ਸਾਲ ਦਸੰਬਰ 'ਚ ਅਜਿਹੇ ਹੀ ਕੈਂਪ ਦਾ ਆਯੋਜਨ ਕੀਤਾ ਗਿਆ ਸੀ।
ਸਮਿਥ-ਵਾਰਨਰ ਦਾ ਬੈਨ ਖਤਮ, ਵਿਸ਼ਵ ਕੱਪ ਲਈ ਉਪਲਬਧ
NEXT STORY