ਨਵੀਂ ਦਿੱਲੀ— ਮਣੀਪੁਰ ਦੇ ਸਟਾਰ ਖਿਡਾਰੀ ਸਿਮੀਲੇਨ ਡੋਂਗੇਲ ਦੇ ਗੋਲ ਦੀ ਮਦਦ ਨਾਲ ਮੇਜ਼ਬਾਨ ਕੇਰਲ ਬਲਾਸਟਰਸ ਦੀ ਟੀਮ ਮੰਗਲਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਪੰਜਵੇਂ ਸੈਸ਼ਨ 'ਚ ਜਮਸ਼ੇਦਪੁਰ ਐੱਫ.ਸੀ. ਦੇ ਖਿਲਾਫ ਹਾਰ ਟਾਲਣ 'ਚ ਸਫਲ ਰਹੀ। ਮੌਜੂਦਾ ਸੈਸ਼ਨ 'ਚ ਇਹ ਦੂਜੀ ਵਾਰ ਹੈ ਜਦੋਂ ਦੋਹਾਂ ਟੀਮਾਂ ਨੇ ਡਰਾਅ ਖੇਡਿਆ ਹੈ। ਜਮਸ਼ੇਦਪੁਰ ਐੱਫ.ਸੀ. ਨੇ ਘਰੇਲੂ ਮੈਦਾਨ 'ਤੇ 29 ਅਕਤੂਬਰ ਨੂੰ ਕੇਰਲ ਨੂੰ 2-2 ਨਾਲ ਬਰਾਬਰੀ 'ਤੇ ਰੋਕਿਆ ਸੀ।
ਇਸ ਮੈਚ ਦੇ ਦੋਵੇਂ ਗੋਲ ਦੂਜੇ ਹਾਫ 'ਚ ਹੋਏ। ਜਮਸ਼ੇਦਪੁਰ ਨੇ 66ਵੇਂ ਮਿੰਟ 'ਚ ਵਿਵਾਦਤ ਪੈਨਲਟੀ ਨੂੰ ਗੋਲ 'ਚ ਬਦਲ ਕੇ 1-0 ਦਾ ਵਾਧਾ ਬਣਾ ਲਿਆ ਪਰ ਡੋਂਗੇਲ ਨੇ 10ਵੇਂ ਮਿੰਟ ਬਾਅਦ ਬਰਾਬਰੀ ਦਾ ਗੋਲ ਕਰਕੇ ਆਪਣੀ ਟੀਮ ਨੂੰ ਘਰ 'ਚ ਲਗਾਤਾਰ ਤੀਜੀ ਵਾਰ ਹਾਰ ਤੋਂ ਬਚਾ ਲਿਆ। ਇਸ ਡਰਾਅ ਨਾਲ ਸਕੋਰ ਬੋਰਡ 'ਚ ਕੋਈ ਬਦਲਾਅ ਨਹੀਂ ਆਇਆ। ਕੇਰਲਾ 10 ਮੈਚਾਂ 'ਚ ਇਕ ਜਿੱਤ, 6 ਡਰਾਅ ਅਤੇ ਤਿੰਨ ਹਾਰ ਦੇ ਬਾਅਦ 9 ਅੰਕ ਲੈ ਕੇ ਸਤਵੇਂ ਸਥਾਨ 'ਤੇ ਹੈ। ਜਮਸ਼ੇਦਪੁਰ 11 ਮੈਚਾਂ 'ਚ ਤਿੰਨ ਜਿੱਤ, 7 ਡਰਾਅ ਅਤੇ ਇਕ ਹਾਰ ਦੇ ਬਾਅਦ 16 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਬਣੀ ਹੋਈ ਹੈ।
ਲਕਸ਼ਮਣ ਨੇ ਟੀਮ ਇੰਡੀਆ ਨੂੰ ਦਿੱਤਾ ਟੈਸਟ ਸੀਰੀਜ਼ ਜਿੱਤਣ ਦਾ 'ਸਪੈਸ਼ਲ ਮੰਤਰ'
NEXT STORY