ਨਵੀਂ ਦਿੱਲੀ— ਲਾਰਡਸ ਵਿਚ ਖੇਡੇ ਗਏ ਦੂਜੇ ਵਨ ਡੇ ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 86 ਦੌੜਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕੀਤੀ । ਇਸ ਹਾਰ ਦੇ ਨਾਲ ਭਾਰਤੀ ਟੀਮ ਨੂੰ ਇਕ ਬਹੁਤ ਵੱਡਾ ਝਟਕਾ ਲਗਾ ਹੈ । ਆਈ.ਸੀ.ਸੀ. ਵਨ ਡੇ ਟੀਮ ਰੈਂਕਿੰਗ ਵਿੱਚ ਨੰਬਰ ਇਕ ਬਣਨ ਦਾ ਭਾਰਤ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਜੇਕਰ ਕੋਹਲੀ ਐਂਡ ਕੰਪਨੀ ਇਹ ਸੀਰੀਜ਼ 3-0 ਨਾਲ ਜਿੱਤ ਲੈਂਦੀ ਤਾਂ ਉਹ 124 ਅੰਕਾਂ ਦੇ ਨਾਲ ਸਿਖਰ 'ਤੇ ਪਹੁੰਚ ਜਾਂਦੀ । ਭਾਰਤੀ ਟੀਮ ਫਿਲਹਾਲ ਆਈ.ਸੀ.ਸੀ. ਰੈਂਕਿੰਗ ਵਿਚ ਦੂਜੇ ਸਥਾਨ ਉੱਤੇ ਕਾਬਜ਼ ਹੈ । ਇੰਗਲੈਂਡ ਨੇ ਹੁਣੇ-ਹੁਣੇ ਇਕ ਜਿੱਤ ਦੇ ਨਾਲ ਆਪਣੀ ਪੁਜ਼ੀਸ਼ਨ ਸੁਰੱਖਿਅਤ ਰੱਖੀ ਹੈ ।
ਜ਼ਿਕਰਯੋਗ ਹੈ ਕਿ ਜੇਕਰ ਇੰਗਲੈਂਡ ਇਸ ਸੀਰੀਜ਼ ਨੂੰ ਜਿੱਤ ਜਾਂਦਾ ਹੈ ਤਾਂ ਉਸਦੇ 126 ਅੰਕ ਹੋ ਜਾਣਗੇ । ਜਦੋਂਕਿ ਇਸ ਨਾਲ ਟੀਮ ਇੰਡੀਆ ਨੂੰ ਨੁਕਸਾਨ ਹੋਵੇਗਾ ਅਤੇ ਉਸ ਦੇ 122 ਅੰਕ ਹੋ ਜਾਣਗੇ । ਜੇਕਰ ਭਾਰਤੀ ਟੀਮ ਤੀਜਾ ਵਨ ਡੇ ਜਿੱਤਣ ਵਿਚ ਕਾਮਯਾਬ ਰਹੀ ਤਾਂ ਵੀ ਸਮੀਕਰਨ ਵਿੱਚ ਬਦਲਾਅ ਹੋਣ ਦੀ ਉਮੀਦ ਘੱਟ ਹੈ । ਭਾਰਤ ਨੇ ਟਰੇਂਟ ਬ੍ਰਿਜ ਵਿੱਚ ਖੇਡੇ ਗਏ ਪਹਿਲੇ ਵਨ ਡੇ ਮੈਚ ਵਿਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ । ਇਸ ਤੋਂ ਪਹਿਲਾਂ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਵਿਚ ਟੀਮ ਇੰਡੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਲੜੀ ਆਪਣੇ ਨਾਂ ਕੀਤੀ ਸੀ ।
ਮਾਨੇ ਇੰਡੋਨੇਸ਼ੀਆ ਓਪਨ 'ਚ ਸਾਂਝੇ ਚੌਥੇ ਸਥਾਨ 'ਤੇ
NEXT STORY