ਮੁੰਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਸੰਯੁਕਤ ਅਰਬ ਅਮੀਰਾਤ ਤੇ ਓਮਾਨ ਵਿਚ 17 ਅਕਤੂਬਰ ਤੋਂ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਜਰਸੀ ਵਿਚ ਦਿਖਾਈ ਦੇਵੇਗੀ ਜੋ 13 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ। ਇਸਦੀ ਜਾਣਕਾਰੀ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਦਿੱਤੀ। ਬੀ. ਸੀ. ਸੀ. ਆਈ. ਨੇ ਟਵੀਟ ਕਰਦੇ ਹੋਏ ਲਿਖਿਆ ਕਿ ਜਿਸ ਪਲ ਦਾ ਅਸੀਂ ਇੰਤਜ਼ਾਰ ਕਰ ਰਹੇ ਰਹੇ ਹਾਂ। ਉਸਦਾ ਖੁਲਾਸਾ 13 ਅਕਤੂਬਰ ਨੂੰ ਕੀਤਾ ਜਾਵੇਗਾ। ਕੀ ਤੁਸੀਂ ਇਸਦੇ ਲਈ ਉਤਸ਼ਾਹਿਤ ਹੋ? ਭਾਰਤੀ ਟੀਮ ਦੀ ਨਵੀਂ ਜਰਸੀ ਨੂੰ ਐੱਮ. ਪੀ. ਐੱਲ. ਸਪੋਰਟਸ ਲਾਂਚ ਕਰੇਗੀ ਜੋ ਕਿ ਟੀਮ ਦੀ ਅਧਿਕਾਰਤ ਕਿੱਟ ਸਪਾਂਸਰ ਹੈ। ਐੱਮ. ਪੀ. ਐੱਲ. ਦਸੰਬਰ 2023 ਤੱਕ ਭਾਰਤੀ ਟੀਮ ਦੀ ਕਿੱਟ ਸਪਾਂਸਰ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਇਹ ਨਵੀਂ ਜਰਸੀ ਟੀ-20 ਵਿਸ਼ਵ ਕੱਪ ਦੇ ਲਈ ਲਾਂਚ ਕੀਤੀ ਜਾਵੇਗੀ। ਨਵੀਂ ਜਰਸੀ ਭਾਰਤੀ ਟੀਮ ਦੀ ਮੌਜੂਦਾ ਰੇਟ੍ਰੋ ਜਰਸੀ ਦੀ ਜਗ੍ਹਾ ਲਵੇਗੀ। ਇਹ ਜਰਸੀ ਭਾਰਤੀ ਟੀਮ ਨੇ ਆਸਟਰੇਲੀਆ ਦੌਰੇ 'ਤੇ ਪਹਿਲੀ ਵਾਰ ਪਹਿਨੀ ਸੀ। ਕਿਉਂਕਿ ਆਸਟਰੇਲੀਆ ਵਿਚ ਹੋਏ 1992 ਦੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਨੇ ਇਸ ਤਰ੍ਹਾਂ ਦੀ ਜਰਸੀ ਪਹਿਨੀ ਸੀ। ਉਸ ਨੂੰ ਯਾਦਗਾਰ ਬਣਾਉਣ ਦੇ ਲਈ ਇਹ ਜਰਸੀ ਲਾਂਚ ਕੀਤੀ ਗਈ ਸੀ। ਭਾਰਤੀ ਟੀਮ ਇਹ ਨਵੀਂ ਜਰਸੀ ਪਹਿਲੀ ਵਾਰ ਵਿਸ਼ਵ ਕੱਪ ਦੇ ਅਭਿਆਸ ਮੈਚ ਦੇ ਦੌਰਾਨ ਇੰਗਲੈਂਡ ਦੇ ਵਿਰੁੱਧ 18 ਅਕਤੂਬਰ ਨੂੰ ਪਾਏ ਹੋਏ ਦਿਖਾਈ ਦੇਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
NEXT STORY