ਨਵੀਂ ਦਿੱਲੀ— ਭਾਰਤੀ ਮਹਿਲਾ ਅੰਡਰ-17 ਫੁੱਟਬਾਲ ਟੀਮ ਨੇ ਹਾਂਗਕਾਂਗ ਦੀ ਅੰਡਰ-18 ਮਹਿਲਾ ਟੀਮ ਨੂੰ ਉਸ ਦੇ ਘਰ 'ਚ ਚੌਥੇ ਤੇ ਆਖਰੀ ਮੁਕਾਬਲੇ 'ਚ 4-1 ਨਾਲ ਹਰਾ ਦਿੱਤਾ। ਭਾਰਤ ਵਲੋਂ ਅਵਿਕਾ ਨੇ ਮੈਚ ਦੇ 24ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕਰ ਟੀਮ ਨੂੰ 1-0 ਨਾਲ ਬੜ੍ਹਤ ਹਾਸਲ ਕਰਵਾਈ। ਇਸ ਦੇ ਕੁਝ ਮਿੰਟਾਂ ਬਾਅਦ 32ਵੇਂ ਮਿੰਟ 'ਚ ਲਿੰਡਾ ਨੇ ਸ਼ਾਨਦਾਰ ਗੋਲ ਕਰ ਟੀਮ ਦਾ ਸਕੋਰ 2-0 ਕਰ ਦਿੱਤਾ।
ਹਾਂਗਕਾਂਗ ਵਲੋਂ ਮੈਚ ਦੇ 60ਵੇਂ ਮਿੰਟ 'ਚ ਚਾਨ ਨੇ ਪੈਨਲਟੀ 'ਤੇ ਟੀਮ ਦਾ ਸਿਰਫ ਇਕਮਾਤਰ ਗੋਲ ਕਰ ਸਕੋਰ 2-1 ਕਰ ਦਿੱਤਾ। ਹਾਲਾਂਕਿ ਭਾਰਤ ਵਲੋਂ ਅੰਜੂ ਨੇ ਸਿਰਫ ਪੰਜ ਮਿੰਟਾਂ ਦੇ ਅੰਦਰ 65ਵੇਂ ਮਿੰਟ 'ਚ ਹੀ ਸ਼ਾਨਦਾਰ ਗੋਲ ਕਰ ਟੀਮ ਨੂੰ 3-1 ਨਾਲ ਬੜ੍ਹਤ ਹਾਸਲ ਕਰਵਾਈ। ਮੈਚ ਦੇ ਆਖਰੀ ਮਿੰਟਾਂ 'ਚ ਵੀ ਭਾਰਤੀ ਟੀਮ ਹਮਲਾਵਰ ਤਰੀਕੇ ਨਾਲ ਖੇਡਦੀ ਨਜ਼ਰ ਆ ਰਹੀ ਸੀ ਤੇ 77ਵੇਂ ਮਿੰਟ 'ਚ ਕਿਰਨ ਨੇ ਇਕ ਸ਼ਾਨਦਾਰ ਗੋਲ ਕਰ ਭਾਰਤ ਨੂੰ 4-1 ਨਾਲ ਬੜ੍ਹਤ ਦਿਵਾ ਕੇ ਭਾਰਤ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਆਖਰੀ ਸਮੇਂ ਤੱਕ ਹਾਂਗਕਾਂਗ ਤੋਂ ਕੋਈ ਗੋਲ ਨਹੀਂ ਹੋਇਆ ਤੇ ਭਾਰਤ ਨੇ ਇਹ ਮੈਚ 4-1 ਨਾਲ ਜਿੱਤ ਲਿਆ।
ਨਵੀਂ ਜਰਸੀ ਕਾਰਣ ਹਾਰੀ ਟੀਮ ਇੰਡੀਆ : ਮਹਿਬੂਬਾ
NEXT STORY