ਬਿਊਨਸ ਆਇਰਸ— ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਅੰਤਿਮ ਮੈਚ 'ਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਯੁਵਾ ਓਲੰਪਿਕ ਖੇਡਾਂ ਦੀ ਹਾਕੀ ਫਾਈਵ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤ ਕੁਲ 12 ਅੰਕਾਂ ਦੇ ਨਾਲ ਮੇਜ਼ਬਾਨ ਅਰਜਨਟੀਨਾ ਦੇ ਬਾਅਦ ਦੂਜੇ ਸਥਾਨ 'ਤੇ ਰਿਹਾ।
ਭਾਰਤ ਦੀ ਵੀਰਵਾਰ ਨੂੰ ਦੱਖਣੀ ਅਫਰੀਕਾ 'ਤੇ ਜਿੱਤ 'ਚ ਮੁਮਤਾਜ ਖਾਨ (ਦੂਜੇ ਅਤੇ 17ਵੇਂ ਮਿੰਟ) ਨੇ ਦੋ ਜਦਕਿ ਰੀਤ (ਦਸਵੇਂ), ਲਾਲਰੇਮਸਿਆਮੀ (12ਵੇਂ) ਅਤੇ ਇਸ਼ੀਕਾ ਚੌਧਰੀ (13ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਦੱਖਣੀ ਅਫਰੀਕਾ ਵੱਲੋਂ ਕਾਇਲਾ ਡਿ ਵਾਲ (ਦਸਵੇਂ ਮਿੰਟ) ਅਤੇ ਐਂਜੇਲਾ ਵੇਲਹਮ (19ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਹਾਫ ਟਾਈਮ (10 ਮਿੰਟ ਬਾਅਦ) ਤਕ 2-1 ਨਾਲ ਅੱਗੇ ਸੀ। ਇਸ ਤਰ੍ਹਾਂ ਭਾਰਤੀ ਟੀਮ ਨੇ ਪੂਲ ਪੜਾਅ ਦਾ ਅੰਤ ਜਿੱਤ ਨਾਲ ਕੀਤਾ। ਉਸ ਨੂੰ ਬੁੱਧਵਾਰ ਨੂੰ ਅਰਜਨਟੀਨਾ ਤੋਂ ਹਾਰ ਝਲਣੀ ਪਈ ਸੀ।
ਪਿੱਲੈ ਨੇ ਹਾਕੀ ਖਿਡਾਰੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ
NEXT STORY