ਮੁੰਬਈ– ਟੋਕੀਓ ਓਲੰਪਿਕ ਵਿਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਬਜਰੰਗ ਪੂਨੀਆ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਭਾਰਤੀ ਪਹਿਲਵਾਨ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਵਿਚ 3-4 ਤਮਗੇ ਜਿੱਤ ਸਕਦੇ ਹਨ। ਓਲੰਪਿਕ ਦਾ ਆਯੋਜਨ ਇਸ ਸਾਲ 24 ਜੁਲਾਈ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਸ ਨੂੰ ਅਗਲੇ ਸਾਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਓਲੰਪਿਕ ਦਾ ਆਯੋਜਨ ਹੁਣ ਅਗਲੇ ਸਾਲ 23 ਜੁਲਾਈ ਤੋਂ ਹੋਵੇਗਾ। ਬਜਰੰਗ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗੇ ਦੀ ਬਦੌਲਤ ਦੇਸ਼ ਨੂੰ ਓਲੰਪਿਕ ਕੋਟਾ ਦਿਵਾ ਚੁੱਕਾ ਹੈ।
ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਬਜਰੰਗ ਨੇ ਭਾਰਤ ਦੇ ਟੇਬਲ ਟੈਨਿਸ ਖਿਡਾਰੀ ਮੁਦਿਤ ਦਾਨੀ ਦੇ ਨਾਲ ਚੈਟ ਦੌਰਾਨ ਕਿਹਾ ਕਿ ਮੇਰੇ ਖਿਆਲ ਨਾਲ ਅਸੀਂ ਓਲੰਪਿਕ 'ਚ ਇਸ ਵਾਰ ਕੁਸ਼ਤੀ 'ਚ ਤਿੰਨ-ਚਾਰ ਤਮਗੇ ਜਿੱਤ ਸਕਦੇ ਹਾਂ। ਉਸ ਨੇ ਕਿਹਾ,''ਵਿਸ਼ਵ ਚੈਂਪੀਅਨਸ਼ਿਪ ਓਲੰਪਿਕ ਤੋਂ ਜ਼ਿਆਦਾ ਮੁਸ਼ਕਿਲ ਟੂਰਨਾਮੈਂਟ ਹੈ ਪਰ ਅਸੀਂ ਉਥੇ ਚੰਗਾ ਪ੍ਰਦਰਸ਼ਨ ਕੀਤਾ। ਮੈਨੂੰ ਲੱਗਦਾ ਹੈ ਕਿ ਭਾਰਤੀ ਪਹਿਲਵਾਨ ਫਾਰਮ ਵਿਚ ਹਨ ਤੇ ਟੋਕੀਓ ਵਿਚ ਤਮਗਾ ਹਾਸਲ ਕਰਨ ਦੇ ਮਜ਼ਬੂਤ ਦਾਅਵੇਦਾਰ ਹਨ।
ਆਇਰਲੈਂਡ ਨੂੰ 4 ਵਿਕਟਾਂ ਨਾਲ ਹਰਾ ਇੰਗਲੈਂਡ ਨੇ ਸੀਰੀਜ਼ 'ਤੇ ਕੀਤਾ ਕਬਜ਼ਾ
NEXT STORY