ਨਵੀਂ ਦਿੱਲੀ- ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਖੇਡ ਮੰਤਰਾਲਾ ਵੱਲੋਂ ਲਾਈ ਗਈ ਮੁਅੱਤਲੀ ਨੂੰ ਅਗਲੇ ਹਫਤੇ ਅਦਾਲਤ ’ਚ ਚੁਣੌਤੀ ਦੇਵੇਗਾ ਅਤੇ ਭਵਿੱਖ ਦੀ ਰਣਨੀਤੀ ’ਤੇ ਚਰਚਾ ਕਰਨ ਲਈ 16 ਜਨਵਰੀ ਨੂੰ ਇੱਥੇ ਕਾਰਜਕਾਰੀ ਕਮੇਟੀ ਦੀ ਬੈਠਕ ਵੀ ਬੁਲਾਈ ਹੈ। ਸਰਕਾਰ ਨੇ ਨੈਸ਼ਨਲ ਸਪੋਰਟਸ ਕੋਡ ਅਤੇ ਡਬਲਯੂ. ਐੱਫ. ਆਈ. ’ਚ ਸੰਵਿਧਾਨ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ 24 ਦਸੰਬਰ ਨੂੰ ਨਵੀਂ ਚੁਣੀ ਸੰਸਥਾ ਨੂੰ ਫੈੱਡਰੇਸ਼ਨ ਦੀਆਂ ਚੋਣਾਂ ਤੋਂ 3 ਦਿਨ ਬਾਅਦ ਮੁਅੱਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਡਬਲਯੂ. ਐੱਫ. ਆਈ. ਕਿਹਾ ਚੁੱਕਾ ਹੈ ਕਿ ਉਹ ਨਾ ਤਾਂ ਮੁਅੱਤਲੀ ਨੂੰ ਸਵੀਕਾਰ ਕਰਦਾ ਹੈ ਅਤੇ ਨਾ ਹੀ ਕੁਸ਼ਤੀ ਦੇ ਕੰਮਕਾਜ ਦੀ ਨਿਗਰਾਨੀ ਲਈ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੁਆਰਾ ਗਠਿਤ ਐਡਹਾਕ ਪੈਨਲ ਨੂੰ ਮਾਨਤਾ ਦਿੰਦਾ ਹੈ। ਡਬਲਯੂ. ਐੱਫ. ਆਈ. ਦੇ ਪ੍ਰਧਾਨ ਸੰਜੇ ਸਿੰਘ ਨੇ ਕਿਹਾ,“ਸਾਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਵਾਲੀ ਫੈੱਡਰੇਸ਼ਨ ਦੀ ਲੋੜ ਹੈ। ਅਸੀਂ ਇਸ ਮਾਮਲੇ ਨੂੰ ਅਗਲੇ ਹਫਤੇ ਅਦਾਲਤ ’ਚ ਲੈ ਕੇ ਜਾ ਰਹੇ ਹਾਂ। ਸਾਨੂੰ ਇਹ ਮੁਅੱਤਲੀ ਮਨਜ਼ੂਰ ਨਹੀਂ ਹੈ ਕਿਉਂਕਿ ਸਾਡੀਆਂ ਚੋਣਾਂ ਲੋਕਤੰਤਰੀ ਢੰਗ ਨਾਲ ਹੋਈਆਂ ਸਨ। ਅਸੀਂ 16 ਜਨਵਰੀ ਨੂੰ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵੀ ਬੁਲਾਈ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਹਿਲਾ ਡੈੱਫ ਪ੍ਰੀਮੀਅਰ ਲੀਗ ਟੀ10 ਟੂਰਨਾਮੈਂਟ 8 ਜਨਵਰੀ ਤੋਂ
NEXT STORY