ਆਬੂਧਾਬੀ- ਆਬੂਧਾਬੀ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 7ਵੇਂ ਰਾਊਂਡ ਵਿਚ ਭਾਰਤ ਦੇ ਮੁਰਲੀ ਕਾਰਤੀਕੇਅਨ (2609) ਨੇ ਉਲਟਫੇਰ ਕਰਦਿਆਂ 5ਵੀਂ ਸੀਡ ਤੇ ਬਲਿਟਜ ਟੂਰਨਾਮੈਂਟ ਦੇ ਜੇਤੂ ਰੂਸ ਦੇ ਵਲਾਦੀਮਿਰ ਫੇਡੋਸੀਵ ਨੂੰ ਹਰਾ ਕੇ ਨਾ ਸਿਰਫ ਉਸ ਨੂੰ ਟਾਪ-3 ਦੀ ਦੌੜ ਤੋਂ ਲਗਭਗ ਬਾਹਰ ਕਰ ਦਿੱਤਾ ਅਤੇ ਖੁਦ ਲਈ 5.5 ਅੰਕਾਂ ਨਾਲ ਟਾਪ-3 ਵਿਚ ਪਹੁੰਚਣ ਦੀ ਸੰਭਾਵਨਾ ਬਣਾ ਲਈ ਹੈ। ਸਿਸਿਲੀਅਨ ਨਜਡੋਰਫ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਮੁਰਲੀ ਨੇ ਬੇਹੱਦ ਸ਼ਾਨਦਾਰ ਖੇਡ ਦਿਖਾਈ ਤੇ ਆਪਣੇ ਵਜ਼ੀਰ ਵੱਲੋਂ ਪਿਆਦਿਆਂ ਨਾਲ ਹਮਲਾ ਕਰਦਿਆਂ 53 ਚਾਲਾਂ ਵਿਚ ਜ਼ੋਰਦਾਰ ਜਿੱਤ ਹਾਸਲ ਕਰ ਲਈ।
ਇਕ ਹੋਰ ਮੁਕਾਬਲੇ ਵਿਚ ਭਾਰਤ ਦੇ ਅਰਵਿੰਦ ਚਿਦਾਂਬਰਮ (2581) ਨੇ ਯੂਕ੍ਰੇਨ ਦੇ ਤਜਰਬੇਕਾਰ ਖਿਡਾਰੀ ਮਾਰਟਿਨ ਕ੍ਰਾਸਟੀਵ (2654) ਨੂੰ ਹਰਾ ਕੇ 5.5 ਅੰਕ ਬਣਾਉਂਦਿਆਂ ਮੁਰਲੀ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਗ੍ਹਾ ਬਣਾ ਲਈ।
ਬੁਮਰਾਹ ਤੇ ਅਸ਼ਵਿਨ ਫਿੱਟ, ਕੋਹਲੀ 'ਤੇ ਨਜ਼ਰਾਂ
NEXT STORY