ਅਹਿਮਦਾਬਾਦ– ਭਾਰਤੀ ਫੁੱਟਬਾਲ ਟੀਮ ਨੇ ਆਪਣੇ ਆਖਰੀ ਗਰੁੱਪ-ਡੀ ਕੁਆਲੀਫਾਇੰਗ ਮੈਚ ਵਿਚ ਈਰਾਨ ’ਤੇ 2-1 ਦੀ ਸ਼ਾਨਦਾਰ ਜਿੱਤ ਨਾਲ ਏ. ਐੱਫ. ਸੀ. ਅੰਡਰ-17 ਏਸ਼ੀਅਨ ਕੱਪ 2026 ਲਈ ਕੁਆਲੀਫਾਈ ਕਰ ਲਿਆ।
ਇੱਥੇ ਖੇਡੇ ਗਏ ਮੁਕਾਬਲੇ ਵਿਚ ਈਰਾਨ ਤੋਂ 3 ਅੰਕ ਪਿੱਛੇ ਚੱਲ ਰਹੀ ਬਿਬਿਆਨੋ ਫਰਨਾਂਡੀਜ਼ ਦੀ ਕੋਚ ਵਾਲੀ ਭਾਰਤੀ ਟੀਮ ਸਾਹਮਣੇ ਜਿੱਤ ਦਰਜ ਕਰਕੇ ਅਗਲੇ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਦਾ ਮੌਕਾ ਸੀ ਜਦਕਿ ਈਰਾਨ ਨੂੰ ਅੱਗੇ ਵਧਣ ਲਈ ਡਰਾਅ ਦੀ ਲੋੜ ਸੀ। ਇਸ ਜਿੱਤ ਦੇ ਨਾਲ ਹੀ ਈਰਾਨ ਤੇ ਭਾਰਤ ਦੋਵਾਂ ਦੇ 7-7 ਅੰਕ ਹੋ ਗਏ ਪਰ ਜਿੱਤ ਦੀ ਵਜ੍ਹਾ ਨਾਲ ਭਾਰਤ ਦਾ ਹੈੱਡ-ਟੂ-ਹੈੱਡ ਰਿਕਾਰਡ ਬਿਹਤਰ ਸੀ, ਇਸ ਲਈ ਉਹ ਗਰੁੱਪ ਵਿਚ ਚੋਟੀ ’ਤੇ ਰਿਹਾ।
ਏ. ਐੱਫ. ਸੀ. ਅੰਡਰ-17 ਏਸ਼ੀਅਨ ਕੱਪ 2026 ਦੀ ਮੇਜ਼ਬਾਨੀ ਅਗਲੇ ਸਾਲ ਮਈ ਵਿਚ ਸਾਊਦੀ ਅਰਬ ਕਰੇਗਾ। ਟੂਰਨਾਮੈਂਟ ਤੋਂ ਚੋਟੀ ਦੀਆਂ ਅੱਠ ਟੀਮਾਂ ਉਸੇ ਸਾਲ ਬਾਅਦ ਵਿਚ ਕਤਰ ਵਿਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।
ਧਾਕੜ ਕ੍ਰਿਕਟਰ ਸੱਟ ਤੋਂ ਠੀਕ ਹੋਣ ਮਗਰੋਂ ਖੇਡਣ ਲਈ ਤਿਆਰ, ਪਾਸ ਕੀਤਾ ਫਿਟਨੈੱਸ ਟੈਸਟ
NEXT STORY