ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ ਨੇ ਇੰਡੋਨੇਸ਼ੀਆ ਵਿਚ ਆਯੋਜਿਤ 18ਵੇਂ ਏਸ਼ੀਆਈ ਖੇਡਾਂ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਤਮਗੇ ਜੇਤੂ ਖਿਡਾਰੀਆਂ ਨੂੰ ਐਤਵਾਰ ਨੂੰ ਇੱਥੇ ਇਕ ਸਮਾਰੋਹ ਵਿਚ ਨਕਦ ਪੁਰਸਕਾਰ ਦਿੱਤੇ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਅਜਿਹੇ ਖੇਡ ਆਯੋਜਨਾਂ ਦੇ ਤਮਗਾ ਜੇਤੂਆਂ ਨੂੰ ਨਕਦ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ, ਆਈ. ਓ. ਏ. ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬਤਰਾ, ਜਨਰਲ ਸਕੱਤਰ ਰਾਜੀਵ ਮੇਹਤਾ, ਅਖਿਲ ਭਾਰਤੀ ਖੇਡ ਪਰਿਸ਼ਦ ਦੇ ਪ੍ਰਧਾਨ ਪ੍ਰੋ. ਵਿਜੇ ਕੁਮਾਰ ਮਲਹੋਤਰਾ, ਪ੍ਰਧਾਨ ਰਾਜਾ ਰਣਧੀਰ ਸਿੰਘ ਅਤੇ ਆਈ. ਓ. ਏ. ਦੇ ਹੋਰਾਂ ਅਧਿਕਾਰੀਆਂ ਨੇ ਤਮਗਾ ਜੇਤੂਆਂ ਨੂੰ ਨਕਦ ਪੁਰਸਕਾਰ ਦਿੱਤੇ। ਸਨਮਾਨ ਸਮਾਰੋਹ ਵਿਚ ਵਿਅਕਤੀਗਤ ਸੋਨ ਤਮਗਾ ਜੇਤੂਆਂ ਨੂੰ 5 ਲੱਖ, ਚਾਂਦੀ ਤਮਗਾ ਜੇਤੂ ਨੂੰ 3 ਲੱਖ, ਅਤੇ ਕਾਂਸੀ ਤਮਗਾ ਜੇਤੂ ਨੂੰ 2 ਲੱਖ ਰੁਪਏ ਦਿੱਤੇ ਗਏ ਜਦਕਿ ਟੀਮ ਮੁਕਾਬਲੇ ਵਿਚ ਸੋਨ ਤਮਗਾ ਜੇਤੂ ਨੂੰ 3-3 ਲੱਖ, ਚਾਂਦੀ ਤਮਗਾ ਜੇਤੂ 2-2 ਲੱਖ ਅਤੇ ਕਾਂਸੀ ਤਮਗੇ ਜੇਤੂ ਨੂੰ 1-1 ਲੱਖ ਰੁਪਏ ਦਿੱਤੇ ਗਏ।
ਜੋਸ਼ੁਆ ਨੇ ਪਾਵੇਤਕਿਨ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਰੱਖਿਆ ਬਰਕਰਾਰ
NEXT STORY