ਰੂਜੋਮਬੇਰੋਕ (ਨਿਕਲੇਸ਼ ਜੈਨ)— ਸਲੋਵਾਨੀਆ ਵਿਚ ਖਤਮ ਹੋਈ ਸਰੀਰਕ ਤੌਰ 'ਤੇ ਅਸਰਮਥ ਖਿਡਾਰੀਆਂ ਦੀ ਆਈ. ਪੀ. ਸੀ. ਏ. ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਜੇਨਿਥਾ ਅੰਟੋ ਨੇ ਰਿਕਾਰਡ ਛੇਵੀਂ ਵਾਰ ਵਿਸ਼ਵ ਚੈਂਪੀਅਨ ਹੋਣ ਦਾ ਤਮਗਾ ਹਾਸਲ ਕੀਤਾ। ਪ੍ਰਤੀਯੋਗਿਤਾ ਵਿਚ 11 ਦੇਸ਼ਾਂ ਦੇ 44 ਖਿਡਾਰੀਆਂ ਨੇ ਹਿੱਸਾ ਲਿਆ ਸੀ। ਜੇਨਿਥਾ ਨੇ ਆਖਰੀ ਰਾਊਂਡ ਵਿਚ ਸਲੋਵਾਕੀਆ ਦੇ ਬਾਲੇਕ ਸਟੀਫਨ ਨੂੰ ਹਰਾਉਂਦਿਆਂ 5 ਅੰਕਾਂ ਨਾਲ ਖਿਤਾਬ ਆਪਣੇ ਨਾਂ ਕਰ ਲਿਆ। ਆਈ. ਪੀ. ਸੀ. ਏ. ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾ ਅਤੇ ਪੁਰਸ਼ ਵਰਗ ਦੇ ਮੁਕਾਬਲੇ ਇਕੱਠੇ ਆਪਸ ਵਿਚ ਖੇਡੇ ਜਾਂਦੇ ਹਨ, ਅਜਿਹੇ ਵਿਚ ਇੱਥੇ ਜੇਨਿਥਾ ਲਈ ਖਿਤਾਬ ਜਿੱਤਣਾ ਸੌਖਾ ਨਹੀਂ ਸੀ ਅਤੇ ਉਸ ਨੂੰ ਚੈਂਪੀਅਨਸ਼ਿਪ ਵਿਚ 4 ਹਾਰਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਸ ਨੇ ਹਾਰ ਨਾ ਮੰਨਦੇ ਹੋਏ ਆਖਰੀ 2 ਰਾਊਂਡਾਂ ਵਿਚ ਲਗਾਤਾਰ 2 ਜਿੱਤਾਂ ਦੇ ਨਾਲ ਖਿਤਾਬ ਹਾਸਲ ਕੀਤਾ। ਪ੍ਰਤੀਯੋਗਿਤਾ ਵਿਚ ਭਾਰਤ ਦੇ ਕੁਲ 5 ਖਿਡਾਰੀਆਂ ਨੇ ਹਿੱਸਾ ਲਿਆ ਸੀ।
ਵਿੰਬਲਡਨ ਡਰਾਅ ਤੋਂ ਪਹਿਲਾਂ ਪੇਪਰਾਂ ਦੀ ਤਿਆਰੀ ਕਰ ਰਹੀ ਸੀ ਕੋਰੀ
NEXT STORY