ਰਾਂਚੀ, (ਬਿਊਰੋ)— ਸ਼ੀਲਵੰਤੀ ਮਿਨਜੂਰ ਦੀ ਸ਼ਾਨਦਾਰ ਹੈਟ੍ਰਿਕ ਨਾਲ ਬਿਹਾਰ ਨੇ ਤੇਲੰਗਾਨਾ ਨੂੰ ਸੋਮਵਾਰ ਨੂੰ ਅਠਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨ (ਬੀ ਡਿਵੀਜ਼ਨ) 'ਚ 8-1 ਨਾਲ ਇਕਤਰਫਾ ਫਰਕ ਨਾਲ ਹਰਾਇਆ।
ਬਿਹਾਰ ਦੀ ਪੂਲ ਏ ਦੀ ਸ਼ਾਨਦਾਰ ਜਿੱਤ 'ਚ ਕਪਤਾਨ ਸ਼ੀਲਵੰਤੀ ਮਿਨਜ਼ੂਰ (4, 21, 23, ਅਪਰਾਜਿਤਾ ਕੁਮਾਰੀ (36, 54), ਮਰੀਅਮ ਚੰਪੀਆ (12), ਨੁਸਰਤ ਖਾਤੁਨ (44) ਅਤੇ ਡੌਲੀ ਕੁਮਾਰੀ (46) ਨੇ ਗੋਲ ਕੀਤੇ ਜਦਕਿ ਸ਼ਰੁਤੀ ਕੌਸ਼ਿਕ (39) ਨੇ ਤੇਲੰਗਾਨਾ ਦਾ ਇਕਮਾਤਰ ਗੋਲ ਕੀਤਾ। ਦਿਨ ਦੇ ਹੋਰ ਮੈਚਾਂ 'ਚ ਸਟੀਲ ਪਲਾਂਟ ਸਪੋਰਟਸ ਬੋਰਡ ਨੇ ਮੱਧ ਭਾਰਤ ਨੂੰ 2-1 ਨਾਲ, ਚੰਡੀਗੜ੍ਹ ਨੇ ਉੱਤਰਾਖੰਡ ਨੂੰ 4-0, ਕੇਰਲ ਨੇ ਆਂਧਰ ਪ੍ਰਦੇਸ਼ ਨੂੰ 3-0 ਨਾਲ ਅਤੇ ਬੈਂਗਲੁਰੂ ਨੇ ਬੰਗਾਲ ਨੂੰ 4-1 ਨਾਲ ਹਰਾਇਆ।
ਬੁਮਰਾਹ ਦੀ ਧਾਕੜ ਗੇਂਦਬਾਜ਼ੀ ਨੂੰ ਲੈ ਕੇ ਇਹ ਕੀ ਕਹਿ ਗਏ ਸਾਬਕਾ ਗੇਂਦਬਾਜ਼
NEXT STORY