ਜਲੰਧਰ (ਬਿਊਰੋ)— ਕਿੰਗਜ਼ ਇਲੈਵਨ ਪੰਜਾਬ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਕਰਿਸ ਗੇਲ ਦੀਆਂ ਅਜੇਤੂ 62 ਦੌੜਾਂ ਦੀ ਬਦੌਲਤ ਸ਼ਨੀਵਾਰ ਨੂੰ ਪੰਜਾਬ ਨੇ ਕੇ.ਕੇ.ਆਰ. ਨੂੰ 9 ਵਿਕਟਾਂ ਨਾਲ ਹਰਾ ਦਿੱਤਾ । ਮੈਚ ਦੇ ਬਾਅਦ ਦਿਨੇਸ਼ ਕਾਰਤਿਕ ਨੇ ਡਕਵਰਥ ਲੁਈਸ ਨਿਯਮ ਨੂੰ ਲੈ ਕੇ ਆਪਣੀ ਨਾਰਾਜ਼ਗੀ ਸਾਫ਼ ਕੀਤੀ । ਦਿਨੇਸ਼ ਕਾਰਤਕ ਨੇ ਕਿਹਾ, ''ਟੀ-20 ਛੋਟੇ ਫਾਰਮੈਟ ਦੀ ਖੇਡ ਹੁੰਦੀ ਹੈ ਅਤੇ ਇਸ ਵਿੱਚ ਇੱਕ-ਦੋ ਵਿਕਟਾਂ ਲੈਂਦੇ ਹੀ ਮੈਚ ਦਾ ਰੁਖ਼ ਬਦਲ ਜਾਂਦਾ ਹੈ । ਪੰਜਾਬ ਨੇ 8.2 ਓਵਰਾਂ ਵਿੱਚ 96 ਦੌੜਾਂ ਜ਼ਰੂਰ ਬਣਾ ਲਈਆਂ ਸਨ, ਪਰ ਉਸ ਸਮੇਂ ਅਸੀਂ ਮੈਚ ਤੋਂ ਬਾਹਰ ਨਹੀਂ ਹੋਏ ਸੀ । ਸਾਡੇ ਗੇਂਦਬਾਜ਼ ਉੱਥੋਂ ਮੈਚ ਵਿੱਚ ਵਾਪਸੀ ਕਰ ਸਕਦੇ ਸਨ, ਪਰ ਮੀਂਹ ਦੀ ਵਜ੍ਹਾ ਕਰਕੇ ਪੰਜਾਬ ਲਈ ਟਾਰਗੈਟ ਛੋਟਾ ਹੋ ਗਿਆ ਅਤੇ ਉਨ੍ਹਾਂ ਨੇ ਇਸ ਮੈਚ ਨੂੰ ਸੌਖਿਆਂ ਹੀ ਆਪਣੇ ਨਾਮ ਕਰ ਲਿਆ''। ਡਕਵਰਥ ਲੁਈਸ ਨਿਯਮ ਦੀ ਆਲੋਚਨਾ ਕਰਦੇ ਹੋਏ ਕਾਰਤਿਕ ਨੇ ਕਿਹਾ, ''ਆਈ.ਸੀ.ਸੀ. ਨੂੰ ਮੀਂਹ ਪ੍ਰਭਾਵਿਤ ਮੈਚਾਂ ਲਈ ਵੀ.ਜੇ.ਡੀ. ਮੈਥਡ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਡਕਵਰਥ ਲੁਈਸ ਮੈਥਡ ਵਿੱਚ ਕਈ ਕਮੀਆਂ ਹਨ ਅਤੇ ਵੀ.ਜੇ.ਡੀ. ਮੈਥਡ ਉਸ ਤੋਂ ਸਾਰੇ ਮਾਮਲਿਆਂ ਵਿੱਚ ਬਿਹਤਰ ਹੈ''।
ਇਸ ਮੈਚ ਵਿੱਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟਾਂ 'ਤੇ 191 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਿਸਦਾ ਪਿੱਛਾ ਕਰਦੇ ਹੋਏ ਪੰਜਾਬ ਨੇ 8.2 ਓਵਰ ਵਿੱਚ ਬਿਨਾਂ ਕਿਸੇ ਨੁਕਸਾਨ ਦੇ 96 ਦੌੜਾਂ ਬਣਾ ਲਈਆਂ ਸਨ ਪਰ ਉਦੋਂ ਮੈਚ ਦੇ ਦੌਰਾਨ ਮੀਂਹ ਪੈਣ ਲੱਗਾ । ਮੀਂਹ ਖਤਮ ਹੋਣ ਦੇ ਬਾਅਦ ਖੇਡ ਜਦੋਂ ਦੁਬਾਰਾ ਸ਼ੁਰੂ ਹੋਈ ਤਾਂ ਮੈਚ 13 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਪੰਜਾਬ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 125 ਦੌੜਾਂ ਦਾ ਟੀਚਾ ਦਿੱਤਾ ਗਿਆ । ਪੰਜਾਬ ਨੂੰ 28 ਗੇਂਦਾਂ 'ਤੇ 29 ਦੌੜਾਂ ਬਣਾਉਣੀਆਂ ਸਨ ਜਿਸ ਨੂੰ ਉਸਨੇ 11 ਗੇਂਦਾਂ ਬਾਕੀ ਰਹਿੰਦੇ ਇੱਕ ਵਿਕਟ ਉੱਤੇ 126 ਦੌੜਾਂ ਬਣਾਕੇ ਹਾਸਲ ਕਰ ਲਿਆ ।
ਗੇਲ ਨੇ ਲਾਂਗ ਆਨ ਉੱਤੇ ਛੱਕਾ ਲਗਾਕੇ ਆਪਣੀ ਟੀਮ ਨੂੰ ਜਿੱਤ ਦਵਾਈ । ਪੰਜਾਬ ਦੀ ਪੰਜ ਮੈਚਾਂ ਵਿੱਚ ਇਹ ਚੌਥੀ ਜਿੱਤ ਹੈ ਅਤੇ ਉਹ ਅੱਠ ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ ਉੱਤੇ ਪਹੁੰਚ ਗਿਆ ਹੈ । ਉਥੇ ਹੀ ਕੋਲਕਾਤਾ ਦੀ ਛੇ ਮੈਚਾਂ ਵਿੱਚ ਇਹ ਤੀਜੀ ਹਾਰ ਹੈ ਅਤੇ ਉਹ ਤੀਸਰੇ ਨੰਬਰ ਉੱਤੇ ਖਿਸਕ ਗਿਆ ਹੈ ।
ਵੀਡੀਓ : ਪਾਕਿ ਦੇ ਖਿਡਾਰੀ ਨੇ ਵਾਘਾ ਬਾਰਡਰ 'ਤੇ ਕੀਤੀ ਅਜਿਹੀ ਹਰਕਤ, BSF ਕਰੇਗੀ ਸ਼ਿਕਾਇਤ
NEXT STORY