ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਦਾ 55ਵਾਂ ਮੁਕਾਬਲਾ ਦਿੱਲੀ ਡੇਅਰਡੇਵਿਲਜ਼ ਅਤੇ ਮੁੰਬਈ ਇੰਡੀਅਨਸ ਵਿਚਾਲੇ ਫਿਰੋਜਸ਼ਾਹ ਕੋਟਲਾ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਦੱਸ ਦਈਏ ਕਿ ਦਿੱਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਬੱਲੇਬਾਜ਼ੀ ਕਰਨ ਉਤਰੀ ਦਿੱਲੀ ਨੇ ਮੁੰਬਈ ਨੂੰ 175 ਦੌਡ਼ਾਂ ਦੀ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਸਾਰੀਆਂ ਵਿਕਟਾਂ ਗੁਆ ਕੇ 163 ਦੌਡ਼ਾਂ ਹੀ ਬਣਾ ਸਕੀ ਅਤੇ ਦਿੱਲੀ ਨੇ 11 ਦੌਡ਼ਾਂ ਨਾਲ ਇਹ ਮੁਕਾਬਲਾ ਜਿੱਤ ਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੂੰ ਪਹਿਲਾ ਝਟਕਾ 12 ਦੌਡ਼ਾਂ 'ਤੇ ਲੱਗਾ। ਇਸ ਸੀਜ਼ਨ 'ਚ ਸ਼ਾਨਦਾਰ ਫਾਰਮ 'ਚ ਚਲ ਰਹੇ ਸੂਰਯਾ ਕੁਮਾਰ ਨੂੰ 12 ਦੌਡ਼ਾਂ 'ਤੇ ਲਾਮਿਛਾਨੇ ਨੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਟੀਮ ਨੂੰ ਦੂਜਾ ਕਾਮਯਾਬੀ ਇਸ਼ਾਨ ਕਿਸ਼ਨ ਦੇ ਰੂਪ 'ਚ ਅਮਿਤ ਮਿਸ਼ਰਾ ਦੇ ਰੂਪ 'ਚ ਦਿਵਾਈ। ਪਰ ਦੂਜੇ ਪਾਸੇ ਲੇਵਿਸ ਨੇ ਆਪਣਾ ਸ਼ਾਨਦਾਰ ਖੇਡ ਜਾਰੀ ਰੱਖਿਆ। ਉਹ ਵੀ 48 ਦੌਡ਼ਾਂ ਤੋਂ ਜ਼ਿਆਦਾ ਟੀਮ ਨੂੰ ਯੋਗਦਾਨ ਨਾ ਦੇ ਸਕੇ ਅਤੇ ਮਿਸ਼ਰਾ ਦੀ ਗੇਂਦ 'ਤੇ ਕ੍ਰੀਜ਼ ਤੋਂ ਬਾਹਰ ਨਿਕਲ ਕੇ ਮਾਰਨ ਦੀ ਕੋਸ਼ਿਸ਼ 'ਚ ਪੰਤ ਦੇ ਹਥੋਂ ਸਟੰਪ ਹੋ ਗਏ। ਪੂਰੇ ਸੀਜਨ਼ 'ਚ ਸ਼ਾਂਤ ਰਹਿਣ ਵਾਲਾ ਪੋਲਾਰਡ ਦਾ ਬੱਲਾ ਇਸ ਮੈਚ 'ਚ ਵੀ ਸ਼ਾਂਤ ਰਿਹਾ ਅਤੇ ਉਹ 7 ਦੌਡ਼ਾਂ ਬਣਾ ਕੇ ਲਾਮਿਛਾਨੇ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਟੀਮ ਨੂੰ 5ਵਾਂ ਝਟਕਾ ਕਰੁਨਾਲ ਪੰਡਯਾ ਦੇ ਰੂਪ 'ਚ ਵੀ ਜਲਦੀ ਹੀ ਲੱਗ ਗਿਆ। ਇਸ ਦੌਰਾਨ ਮੈਚ ਦਾ ਦੂਜਾ ਸ਼ਾਨਦਾਰ ਕੈਚ ਦੇਖਣ ਨੂੰ ਵੀ ਮਿਲਿਆ। ਹਰਸ਼ਲ ਪਟੇਲ ਦੀ ਇਕ ਗੇਂਦ 'ਤੇ ਕਪਤਾਨ ਰੇਹਿਤ ਸ਼ਰਮਾ ਛੱਕਾ ਮਾਰਨ ਦੀ ਕੋਸ਼ਿਸ਼ 'ਚ ਮੈਕਸਵੈਲ ਹਥੋਂ ਇਕ ਸ਼ਾਨਦਾਰ ਕੈਚ ਦਾ ਸ਼ਿਕਾਰ ਬਣ ਗਏ। ਇਸਦੇ ਅਗਲੇ ਹੀ ਓਵਰ 'ਚ ਤੇਜ਼ ਖੇਡ ਰਹੇ ਹਾਰਦਿਕ ਪੰਡਯਾ ਵੀ 17 ਗੇਂਦਾਂ 27 ਦੌਡ਼ਾਂ ਬਣਾ ਕੇ ਅਮਿਤ ਮਿਸ਼ਰਾ ਦਾ ਸ਼ਿਕਾਰ ਬਣੇ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਸ਼ੁਰੂਆਤੀ ਝਟਕਾ 30 ਦੌਡ਼ਾਂ 'ਤੇ ਲੱਗਾ। ਪ੍ਰਿਥਵੀ ਸ਼ਾਹ ਦੌਡ਼ ਲੈਂਦੇ ਹੋਏ ਹਾਰਦਿਕ ਪੰਡਯਾ ਦੇ ਹਥੋਂ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਦਿੱਲੀ ਨੂੰ ਦੂਜਾ ਝਟਕਾ ਪਿਛਲੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਬੁਮਰਾਹ ਨੇ ਦਿੱਤਾ। 22 ਦੌਡ਼ਾਂ 'ਤੇ ਖੇਡ ਰਹੇ ਮੈਕਸਵੈਲ ਨੂੰ ਬੁਮਰਾਹ ਨੇ ਚੌਥੇ ਓਵਰ ਦੀ ਤੀਜੀ ਗੇਂਦ 'ਤੇ ਬੋਲਡ ਕਰ ਕੇ ਪਲੇਲੀਅਨ ਦਾ ਰਾਹ ਦਿਖਾ ਦਿੱਤਾ। ਤੀਜਾ ਝਟਕਾ ਕਪਤਾਨ ਸ਼੍ਰੇਅਸ ਅਈਅਰ ਦੇ ਰੂਪ 'ਚ ਲੱਗਾ। ਕਪਤਾਨ ਟੀਮ ਲਈ ਕੁਝ ਖਾਸ ਨਾ ਕਰ ਸਕੇ ਅਤੇ 6 ਦੌਡ਼ਾਂ ਬਣਾ ਕੇ ਮਾਰਕੰਡੇ ਦੀ ਗੇਂਦ 'ਤੇ ਕਰੁਨਾਲ ਪੰਡਯਾ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵਿਜੇ ਸ਼ੰਕਰ ਅਤੇ ਰਿਸ਼ਭ ਪੰਤ ਨੇ ਚੰਗੀ ਸਾਂਝੇਦਰੀ ਕੀਤੀ ਅਤੇ ਟੀਮ ਦਾ ਸਕੋਰ 100 ਦੇ ਪਾਰ ਕਰਾ ਦਿੱਤਾ। ਇਸ ਦੌਰਾਨ ਪੰਤ ਨੇ ਆਪਣਾ ਅਰਧ ਸੈਂਕਡ਼ਾ ਵੀ ਪੂਰਾ ਕੀਤਾ। ਤੇਜ਼ ਖੇ਼ਡ ਰਹੇ ਰਿਸ਼ਭ ਪੰਤ ਕਰੁਨਾਲ ਦੀ ਗੇਂਦ 'ਤੇ 4 ਚੌਕੇ ਅਤੇ ਚਾਰ ਛੱਕਿਅਾਂ ਦੀ ਮਦਦ ਨਾਲ 64 ਦੌਡ਼ਾਂ ਬਣਾ ਕੇ ਕਿਰਨ ਪੋਲਾਰਡ ਨੂੰ ਕੈਚ ਦੇ ਬੈਠੇ। ਦੂਜੇ ਪਾਸੇ ਵਿਜੇ ਸ਼ੰਕਰ ਨੇ ਆਪਣੀ ਸ਼ਾਨਦਾਰ ਪਾਰੀ ਜਾਰੀ ਰੱਖੀ। ਸ਼ੰਕਰ ਨੇ 30 ਗੇਂਦਾਂ 43 ਦੌਡ਼ਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 20 ਓਵਰਾਂ 'ਚ 174 ਤੱਕ ਪਹੁੰਚਾ ਦਿੱਤਾ।
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਗ੍ਰੈਂਡ ਫੋਰਕਸ 'ਚ ਆਇਆ ਹੜ੍ਹ, ਬਚਾਅ ਕਾਰਜ ਜਾਰੀ
NEXT STORY