ਸਪੋਟਸ ਡੈਸਕ- ਨਿਊਜ਼ੀਲੈਂਡ ਦੇ ਕਪਤਾਨ ਤੇ ਮੱਧ ਕ੍ਰਮ ਬੱਲੇਬਾਜ਼ ਕੇਨ ਵਿਲੀਅਮਸਨ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਆਈ. ਪੀ. ਐੱਲ ਇਤਹਾਸ ਦੀ ਸਭ ਤੋਂ ਮਸ਼ਹੂਰ ਟੀਮਾਂ 'ਚੋਂ ਇਕ ਹੈ। ਹੁਣ ਤੱਕ ਦੇ ਆਈ. ਪੀ. ਐੱਲ ਕਰੀਅਰ 'ਚ ਇਸ ਟੀਮ ਨੇ ਹਰ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਸਾਲ 2016 ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਜਿੱਥੇ ਕੇਨ ਵਿਲੀਅਮਸਨ, ਡੇਵਿਡ ਵਾਰਨਰ, ਯੁਸੂਫ ਪਠਾਨ ਤੇ ਭੁਵਨੇਸ਼ਵਰ ਕੁਮਾਰ ਜਿਹੇ ਦਿੱਗਜ ਖਿਡਾਰੀ ਇਸ ਟੀਮ 'ਚ ਅਨੁਭਵ ਨਾਲ ਭਰੇ ਹਨ, ਉਥੇ ਹੀ ਦੂਜੇ ਪਾਸੇ ਰਸ਼ੀਦ ਖਾਨ 'ਤੇ ਖਲੀਲ ਅਹਿਮਦ ਇਸ ਟੀਮ ਦੇ ਸਭ ਤੋਂ ਉਚ ਪੱਧਰ ਦੇ ਨੌਜਵਾਨ ਖਿਡਾਰੀ ਹਨ।
ਸਾਲ 2018 ਦੇ ਆਈ. ਪੀ. ਐੱਲ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ 14 'ਚੋਂ 9 ਮੁਕਾਬਲੇ ਜਿੱਤ ਕੇ ਲੀਗ ਸਟੇਜ 'ਚ ਟਾਪ ਕੀਤਾ ਸੀ। ਲੀਗ ਸਟੇਜ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਇਹ ਟੀਮ ਆਈ. ਪੀ. ਐੱਲ ਖਿਤਾਬ 'ਤੇ ਕਬਜ਼ਾ ਕਰਨ 'ਚ ਅਸਫਲ ਰਹੀ ਸੀ। ਆਈ. ਪੀ. ਐੱਲ ਦੇ 12ਵੇਂ ਸੀਜ਼ਨ 'ਚ ਪਿਛਲੇ ਸਾਲ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਕਰੇਗੀ। ਅੱਜ ਇਸ ਰਿਪੋਰਟ 'ਚ ਇਕ ਅਜਿਹੀ ਆਈ. ਪੀ. ਐੱਲ ਇਲੈਵਨ ਦੀ ਗੱਲ ਕਰਾਂਗੇ ਜੋ ਵਿਲੀਅਮਸਨ ਦੀ ਸਨਰਾਈਜ਼ਰਸ ਹੈਦਰਾਬਾਦ ਨੂੰ ਇਸ ਸਾਲ ਦੇ ਆਈ. ਪੀ. ਐੱਲ 'ਚ ਹਰਾਉਣ ਦਾ ਪੂਰਾ ਦੱਮ ਰੱਖਦੀਆਂ ਹਨ।
ਸਲਾਮੀ ਬੱਲੇਬਾਜ਼ : ਸ਼ੇਨ ਵਾਟਸਨ ਤੇ ਦੇ ਐੱਲ ਰਾਹੁਲ ਚੇਨਈ ਲਈ ਬੱਲੇਬਾਜ਼ੀ ਕਰਦੇ ਸ਼ੇਨ ਵਾਟਸਨ
ਚੇਨਈ ਲਈ ਬੱਲੇਬਾਜ਼ੀ ਕਰਦੇ ਸ਼ੇਨ ਵਾਟਸਨ ਚੇਨਈ ਸੁਪਰ ਕਿੰਗਸ ਲਈ ਖੇਡਣ ਵਾਲੇ ਸ਼ੇਨ ਵਾਟਸਨ ਇਸ ਪਲੇਇੰਗ ਇਲੈਵਨ ਦੇ ਪਹਿਲੇ ਸਲਾਮੀ ਬੱਲੇਬਾਜ਼ ਦੇ ਰੂਪ 'ਚ ਖੇਡ ਸਕਦੇ ਹਨ। ਸਾਲ 2018 ਦੇ ਆਈ. ਪੀ. ਐੱਲ 'ਚ ਉਨ੍ਹਾਂ ਨੇ 15 ਮੁਕਾਬਲਿਆਂ 'ਚ 39.64 ਦੀ ਔਸਤ ਤੇ 154.5 ਦੇ ਸਟ੍ਰਾਇਕ ਰੇਟ ਤੋਂ 555 ਦੌੜਾਂ ਬਣਾਈਆਂ , ਜਿਸ 'ਚ 2 ਸੈਂਕੜੇ ਤੇ 2 ਅਰਧ ਸੈਂਕੜੇ ਵੀ ਸ਼ਾਮਲ ਸਨ। ਉਨ੍ਹਾਂ ਨੇ 41.8 ਦੀ ਔਸਤ ਤੇ 8.96 ਦੀ ਇਕਾਨਮੀ ਦੇ ਨਾਲ 6 ਵਿਕਟਾਂ ਵੀ ਹਾਸਲ ਕੀਤੀਆਂ ਸਨ।
ਕੇ ਐੱਲ ਰਾਹੁਲ
ਸੱਜੇ ਹੱਥ ਦੇ ਭਾਰਤੀ ਬੱਲੇਬਾਜ਼ ਕੇ ਐੱਲ ਰਾਹੁਲ ਆਈ. ਪੀ. ਐੱਲ ਦੇ ਸਭ ਤੋਂ ਪਹਿਲਕਾਰ ਬੱਲੇਬਾਜ਼ਾਂ 'ਚੋਂ ਇਕ ਹਨ। ਸਾਲ 2018 ਦੇ ਆਈ. ਪੀ. ਐੱਲ 'ਚ ਉਨ੍ਹਾਂ ਨੂੰ ਕਿੰਗਸ ਇਲੈਵਨ ਪੰਜਾਬ ਲਈ ਸਲਾਮੀ ਬੱਲੇਬਾਜ਼ ਦੇ ਰੂਪ 'ਚ ਮੌਕਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਕਾਫ਼ੀ ਚੰਗੀ ਤਰਾਂ ਨਾਲ ਫਾਇਦਾ ਮਿਲਿਆ। ਰਾਹੁਲ ਨੇ 14 ਮੁਕਾਬਲਿਆਂ 'ਚ 158 ਦੇ ਸਟ੍ਰਾਇਕ ਰੇਟ ਨਾਲ 659 ਦੌੜਾਂ ਬਣਾਈਆਂ, ਜਿਸ 'ਚ ਆਈ. ਪੀ. ਐੱਲ 2018 ਦਾ ਸਭ ਤੋਂ ਤੇਜ਼ ਅਰਧ ਸੈਕੜਾਂ ਵੀ ਸ਼ਾਮਲ ਸੀ। ਕੇ. ਐੱਲ ਰਾਹੁਲ ਵਰਗਾ ਬੱਲੇਬਾਜ਼ ਇਸ ਪਲੇਇੰਗ ਇਲੈਵਨ 'ਚ ਵਿਕਟ ਕੀਪਰ ਦੇ ਰੂਪ 'ਚ ਵੀ ਕਾਫ਼ੀ ਲਾਭਦਾਈਕ ਸਾਬਤ ਹੋ ਸਕਦਾ ਹੈ।
ਮੱਧਕ੍ਰਮ : ਸੁਰੇਸ਼ ਰੈਨਾ, ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ
ਹੁਣ ਤੱਕ ਦੇ ਆਈ. ਪੀ. ਐੱਲ ਕਰੀਅਰ 'ਚ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 176 ਮੁਕਾਬਲਿਆਂ 'ਚ 34 ਦੀ ਔਸਤ ਤੇ 138 ਦੇ ਸਟ੍ਰਾਈਕ ਰੇਟ ਨਾਲ 4985 ਦੌੜਾਂ ਬਣਾਈਆਂ ਹਨ। ਰਾਇਲ ਚੈਲੇਂਜਰਸ ਬੈਂਗਲੋਰ ਦੇ ਕਪਤਾਨ ਵਿਰਾਟ ਕੋਹਲੀ ਤੇ ਚੇਨਈ ਸੁਪਰ ਕਿੰਗਸ ਦੇ ਸੁਰੇਸ਼ ਰੈਨਾ ਤੇ ਮਹਿੰਦਰ ਸਿੰਘ ਧੋਨੀ ਇਸ ਪਲੇਇੰਗ ਇਲੈਵਨ ਦੇ ਮੱਧਕ੍ਰਮ ਨੂੰ ਬਣਾਉਂਦੇ ਹਨ।
ਦੂਜੇ ਪਾਸੇ ਵਿਰਾਟ ਕੋਹਲੀ ਦੀ ਗੱਲ ਕੀਤੀ ਜਾਵੇ ਤਾਂ ਇਸ ਬੱਲੇਬਾਜ਼ ਨੇ ਹੁੱਣ ਤੱਕ ਦੇ ਆਪਣੇ ਆਈ. ਪੀ. ਐੱਲ ਕਰੀਅਰ 'ਚ 163 ਮੁਕਾਬਲੇ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 38.35 ਦੀ ਔਸਤ ਤੇ 130.76 ਦੇ ਸਟ੍ਰਾਈਕ ਰੇਟ ਨਾਲ 4948 ਦੌੜਾਂ ਬਣਾਏ ਹਨ।
ਮਹਿੰਦਰ ਸਿੰਘ ਧੋਨੀ
ਇਹ ਖਿਡਾਰੀ ਆਪਣਾ ਦਿਨ ਹੋਣ 'ਤੇ ਕਿਸੇ ਵੀ ਗੇਂਦਬਾਜ ਦੇ ਛੱਕੇ ਛੁੱਡਾ ਸਕਦਾ ਹੈ ਤੇ ਤੇਜੀ ਨਾਲ ਦੌੜਾਂ ਬਣਾਉਣ 'ਚ ਪੂਰੀ ਤਰ੍ਹਾਂ 'ਚ ਸਮਰਥ ਹੈ। ਸਾਲ 2018 ਦੇ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਸੀ , ਜਿਸ ਦੇ ਚੱਲਦੇ ਉਹ ਇਸ ਟੀਮ 'ਚ ਆਪਣੀ ਜਗ੍ਹਾ ਬਣਾਉਂਦੇ ਹਨ।
ਆਲ ਰਾਊਂਡਰ : ਸੁਨੀਲ ਨਰਾਇਣ ਤੇ ਕਿਰੋਨ ਪੋਲਾਰਡ
ਆਈ. ਪੀ. ਐੱਲ 'ਚ ਆਪਣਾ ਜੌਹਰ ਦਿਖਾਉਂਦੇ ਹੋਏ ਪੋਲਾਰਡ ਨੇ 132 ਆਈ. ਪੀ. ਐੱਲ ਮੁਕਾਬਲੇ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 28.13 ਦੀ ਔਸਤ ਤੇ 145.73 ਦੇ ਸਟ੍ਰਾਇਕ ਰੇਟ ਨਾਲ 2476 ਦੌੜਾਂ ਤੇ 56 ਵਿਕਟਾਂ ਵੀ ਇਸ ਖਿਡਾਰੀ ੇਦੇ ਨਾਂ ਦਰਜ ਹਨ।
ਗੇਂਦਬਾਜ਼ : ਯੁਜਵਿੰਦਰ ਚਹਿਲ , ਕੁਲਦੀਪ ਯਾਦਵ, ਡਵੇਨ ਬਰਾਵੋ ਅਤੇ ਜਸਪ੍ਰੀਤ ਬੁਮਰਾਹ
ਕੇ. ਕੇ. ਆਰ ਦੇ ਸਟਾਰ ਗੇਂਦਬਾਜ਼ ਕੁਲਦੀਪ ਯਾਦਵ ਤੇ ਆਰ. ਸੀ. ਬੀ ਦੇ ਲੈੱਗ ਸਪਿਨਰ ਯੁਜਵਿੰਦਰ ਚਹਿਲ ਇਸ ਪਲੇਇੰਗ ਇਲੈਵਨ 'ਚ ਸਪਿਨਰ ਦੇ ਰੂਪ ਵਿੱਚ ਆਪਣੀ ਜਗ੍ਹਾ ਬਣਾਉਂਦੇ ਹਨ। ਦੋਨ੍ਹਾਂ ਖਿਡਾਰੀਆਂ ਨੇ ਆਈ. ਪੀ. ਐੱਲ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੁਲਦੀਪ ਨੇ ਹੁਣ ਤੱਕ ਦੇ ਆਈ. ਪੀ. ਐੱਲ ਕਰੀਅਰ 'ਚ 31 ਮੁਕਾਬਲਿਆਂ 'ਚ 24.5 ਦੀ ਔਸਤ ਨਾਲ 8. 2 ਦੀ ਇਕਾਨਮੀ ਦੇ ਨਾਲ 35 ਵਿਕਟਾਂ ਲਈਆਂ ਜਦ ਕਿ ਯੁਜਵਿੰਦਰ ਚਹਿਲ ਨੇ ਆਪਣੇ 70 ਆਈ. ਪੀ. ਐੱਲ ਮੁਕਾਬਲਿਆਂ 'ਚ 23.56 ਦੀ ਔਸਤ ਤੇ 7.7 ਦੀ ਇਕਾਨਮੀ ਦੇ ਨਾਲ 82 ਵਿਕਟਾਂ ਲਈਆਂ ਹਨ।
ਹੈਦਰਾਬਾਦ ਦੀ ਟੀਮ ਨੂੰ ਜੇਕਰ ਘੱਟ ਸਕੋਰ 'ਤੇ ਰੋਕਨਾ ਹੈ, ਤਾਂ ਜਸਪ੍ਰੀਤ ਬੁਮਰਾਹ ਤੇ ਡਵੇਨ ਬਰਾਵੋ ਜਿਵੇਂ ਤੇਜ਼ ਗੇਂਦਬਾਜ਼ਾਂ ਨੂੰ ਟੀਮ ਵਿੱਚ ਜਗ੍ਹਾ ਮਿਲਣੀ ਚਾਹੀਦੀ ਹੈ। 61 ਮੁਕਾਬਲਿਆਂ 'ਚ ਮੁੰਬਈ ਦੇ ਸਟਾਰ ਗੇਂਦਬਾਜ਼ ਬੁਮਰਾਹ ਨੇ 28.2 ਦੀ ਔਸਤ ਤੇ 7.79 ਦੀ ਇਕਾਨਮੀ ਨਾਸ 63 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਥੇ ਹੀ ਦੂਜੇ ਪਾਸੇ ਡਵੇਨ ਬਰਾਵੋ ਨੇ ਆਪਣੇ 122 ਆਈ. ਪੀ. ਐੱਲ ਮੁਕਾਬਲਿਆਂ 'ਚ 23.9 ਦੀ ਔਸਤ ਤੇ 8.4 ਦੀ ਇਕਾਨਮੀ ਨਾਲ 136 ਵਿਕਟਾਂ ਆਪਣੇ ਨਾਂ ਕੀਤੀਆਂ ਹਨ।
ਗੌਤਮ ਗੰਭੀਰ ਹੋਏ ਬੀ.ਜੇ.ਪੀ. 'ਚ ਸ਼ਾਮਲ, 'ਨਵੀਂ ਦਿੱਲੀ' ਤੋਂ ਲੜ ਸਕਦੇ ਹਨ ਲੋਕ ਸਭਾ ਚੋਣ
NEXT STORY