ਸਪੋਰਟਸ ਡੈਸਕ : ਪਿਛਲੇ 2 ਦਿਨਾ ਵਿਚ ਦੂਜੀ ਵਾਰ ਅਤੇ ਆਈ. ਪੀ. ਐੱਲ. ਦੇ ਇਸ ਸੀਜ਼ਨ ਵਿਚ ਤੀਜੀ ਵਾਰ ਉਹ ਅਜੂਬਾ ਹੋਇਆ ਹੋ ਸ਼ਾਇਦ ਗੇਂਦਬਾਜ਼ੀ ਕਰਨ ਵਾਲੀ ਟੀਮ ਦੇ ਸੁਪਨਿਆ ਨੂੰ ਤੋੜ ਦੇਵੇ। ਦਰਅਸਲ, ਤੇਜ਼ ਰਫਤਾਰ ਨਾਲ ਗੇਂਦ ਸਟੰਪਸ 'ਤੇ ਲੱਗਣ ਦੇ ਬਾਵਜੂਦ ਗਿੱਲੀਆਂ ਨਹੀਂ ਸੁੱਟ ਸਕੀ, ਜਿਸ ਕਾਰਨ ਮੈਦਾਨ 'ਤੇ ਕੁਝ ਦੇਰ ਲਈ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦਈਏ ਕਿ ਐਤਵਾਰ ਰਾਤ ਨੂੰ ਇਸ ਸੀਜ਼ਨ ਦੇ 21ਵੇਂ ਮੁਕਾਬਲੇ ਵਿਚ ਰਾਜਸਥਾਨ ਅਤੇ ਕੋਲਕਾਤਾ ਆਹਮੋ-ਸਾਹਮਣੇ ਸੀ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਕੋਲਕਾਤਾ ਦੀ ਪਾਰੀ ਦਾ ਚੌਥਾ ਓਵਰ ਧਵਲ ਕੁਲਕਰਣੀ ਕਰ ਰਹੇ ਸੀ। ਉਸ ਦੀ ਗੇਂਦ 'ਤੇ ਕ੍ਰਿਸ ਲਿਨ ਨੇ ਕ੍ਰੀਜ਼ ਤੋਂ ਬਾਹਰ ਨਿਕਲ ਕੇ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੱਲੇ ਦਾ ਅੰਦਰੂਨੀ ਕਿਨਾਰਾ ਲੈ ਕੇ ਲੈਗ ਸਟੰਪਸ 'ਤੇ ਜਾ ਲੱਗੀ। ਹੈਰਾਨੀ ਤਾਂ ਉਸ ਸਮੇਂ ਸਭ ਨੂੰ ਹੋਈ ਜਦੋਂ ਗੇਂਦ ਸਟੰਪਸ 'ਤੇ ਲੱਗਣ ਦੇ ਬਾਵਜੂਦ ਗਿੱਲੀਆਂ ਨਾ ਸੁੱਟ ਸਕੀ। ਜਿਵੇਂ ਹੀ ਗੇਂਦ ਸਟੰਪਸ 'ਤੇ ਲੱਗੀ ਕੁਲਕਰਣੀ ਵੀ ਖੁਸ਼ੀ ਮਨਾਉਣ ਲੱਗ ਗਏ। ਗੇਂਦ ਸਟੰਪਸ 'ਤੇ ਲੱਗ ਕੇ ਪਿੱਛੇ ਬਾਊਂਡਰੀ ਵੱਲ ਚੱਲ ਗਈ ਜਿਸ ਕਾਰਨ ਕੋਲਕਾਤਾ ਨੂੰ ਚਾਰ ਦੌੜਾਂ ਦਾ ਫਾਇਦਾ ਹੋ ਗਿਆ। ਇਸ ਮੈਚ ਵਿਚ ਕ੍ਰਿਸ ਲਿਨ ਨੇ 32 ਗੇਂਦਾਂ ਵਿਚ 50 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਇਸ ਬੱਲੇਬਾਜ਼ ਨੇ 6 ਚੌਕੇ ਅਤੇ 3 ਛੱਕੇ ਵੀ ਲਾਏ।

ਇਸ ਹਾਦਸੇ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਅਜਿੰਕਯ ਰਹਾਨੇ ਅੰਪਾਇਰ ਨਾਲ ਗੱਲਬਾਤ ਕਰਦੇ ਦਿਸੇ। ਉਸਦੇ ਰਵੱਈਏ ਤੋਂ ਸਾਫ ਲੱਗ ਰਿਹਾ ਸੀ ਕਿ ਉਹ ਪੁੱਛ ਰਹੇ ਹਨ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਖੁੱਦ ਕ੍ਰਿਸ ਲਿਨ ਵੀ ਹੈਰਾਨ ਰਹਿ ਗਏ। ਇਸ ਸੀਜ਼ਨ ਵਿਚ ਇਹ ਤੀਜਾ ਮੌਕਾ ਸੀ ਜਦੋਂ ਗੇਂਦ ਲੱਗਣ ਤੋਂ ਬਾਅਦ ਵੀ ਸਟੰਪਸ ਜੰ ਉਸ ਦੀਆਂ ਗਿੱਲੀਆਂ ਨਹੀਂ ਡਿੱਗੀਆਂ।

ਸਭ ਤੋਂ ਪਹਿਲਾਂ ਰਾਜਸਥਾਨ ਅਤੇ ਚੇਨਈ ਵਿਚਾਲੇ ਖੇਡੇ ਗਏ ਮੈਚ ਦੌਰਾਨ ਅਜਿਹਾ ਹੋਇਆ ਸੀ। ਉਸ ਸਮੇਂ ਜੋਫਰਾ ਆਰਚਰ ਦੀ ਗੇਂਦ ਐੱਮ. ਐੱਸ. ਧੋਨੀ ਦੇ ਬੱਲੇ ਨਾਲ ਲੱਗ ਕੇ ਸਟੰਪਸ ਨਾਲ ਟਕਰਾ ਗਈ ਪਰ ਗਿੱਲੀਆਂ ਨਹੀਂ ਡਿੱਗੀਆਂ ਹਾਲਾਂਕਿ ਉਸ ਸਮੇਂ ਗੇਂਦ ਦੀ ਰਫਤਾਰ ਹੋਲੀ ਸੀ। 6 ਅਪ੍ਰੈਲ ਨੂੰ ਚੇਨਈ ਅਤੇ ਪੰਜਾਬ ਵਿਚਾਲੇ ਮੁਕਾਬਲੇ ਦੌਰਾਨ ਵੀ ਅਜਿਹਾ ਪਲ ਦੇਖਣ ਨੂੰ ਮਿਲਿਆ। ਤਦ ਕ੍ਰੀਜ਼ ਤੋਂ ਬਾਹਰ ਨਿਕਲੇ ਲੋਕੇਸ਼ ਰਾਹੁਲ ਨੂੰ ਰਨ ਆਊਟ ਕਰਨ ਲਈ ਧੋਨੀ ਨੇ ਸਿੱਧੇ ਸਟੰਪਸ 'ਤੇ ਥ੍ਰੋਅ ਮਾਰਿਆ ਸੀ ਪਰ ਉਸ ਸਮੇਂ ਵੀ ਗੇਂਦ ਸਟੰਪਸ 'ਤੇ ਲੱਗਣ ਦੇ ਬਾਵਜੂਦ ਗਿੱਲੀਆਂ ਨਹੀਂ ਸੁੱਟ ਸਕੀ ਸੀ। ਇਹ ਐੱਲ. ਈ. ਡੀ. ਗਿੱਲੀਆਂ ਆਮ ਲਕੜੀ ਨਾਲੋਂ ਬੇਹੱਦ ਭਾਰੀਆਂ ਹੁੰਦੀਆਂ ਹਨ। ਇਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ।
IPL 2019 : ਅਜੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ : ਰਹਾਨੇ
NEXT STORY