ਜੈਪੁਰ— ਰਾਜਸਥਾਨ ਰਾਇਲਜ਼ ਭਾਵੇਂ ਹੀ ਮੌਜੂਦਾ ਆਈ.ਪੀ.ਐੱਲ. 2019 'ਚ ਪੰਜ 'ਚੋਂ ਚਾਰ ਮੈਚ ਹਾਰ ਗਈ ਹੋਵੇ ਪਰ ਕਪਤਾਨ ਅਜਿੰਕਯ ਰਹਾਨੇ ਦਾ ਮੰਨਣਾ ਹੈ ਕਿ ਅਜੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਰਾਜਸਥਾਨ ਰਾਇਲਜ਼ ਨੂੰ 20 ਓਵਰ 'ਚ ਤਿੰਨ ਵਿਕਟ 'ਤੇ 139 ਦੌੜਾਂ 'ਤੇ ਰੋਕਣ ਦੇ ਬਾਅਦ ਕੇ.ਕੇ.ਆਰ. ਨੇ 6.1 ਓਵਰ ਬਾਕੀ ਰਹਿੰਦੇ ਹੋਏ ਟੀਚਾ ਹਾਸਲ ਕਰ ਲਿਆ।

ਰਹਾਨੇ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ' ਕਿਹਾ, ''ਮੈਨੂੰ ਨਹੀਂ ਲਗਦਾ ਕਿ ਘਬਰਾਉਣ ਦੀ ਲੋੜ ਹੈ। ਅਸੀਂ ਪੰਜ ਮੁਕਾਬਲਿਆਂ 'ਚੋਂ ਸਿਰਫ ਇਕ 'ਚ ਹੀ ਬੁਰੀ ਤਰ੍ਹਾਂ ਹਾਰ ਝੱਲੀ ਹੈ। ਅਸੀਂ ਪਿਛਲੇ ਚਾਰ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਜਿਸ 'ਚ ਤਿੰਨ ਅਸੀਂ ਜਿੱਤ ਸਕਦੇ ਸੀ।'' ਉਨ੍ਹਾਂ ਕਿਹਾ, ''ਜਦੋਂ ਤੁਸੀਂ ਹਾਰਦੇ ਹੋ ਤਾਂ ਜਰੂਰਤ ਤੋਂ ਜ਼ਿਆਦਾ ਸੋਚਣ ਲਗਦੇ ਹੋ। ਉਨ੍ਹਾਂ ਕਿਹਾ, ''ਅਜੇ ਬਹੁਤ ਦੇਰ ਨਹੀਂ ਹੋਈ ਹੈ। ਜੇਕਰ ਅਸੀਂ ਬਿਹਤਰ ਪ੍ਰਦਰਸ਼ਨ ਕਰ ਸਕੇ ਤਾਂ ਨਤੀਜੇ ਖੁਦ-ਬ-ਖੁਦ ਮਿਲਣਗੇ।'' ਰਹਾਨੇ ਨੇ ਕਿਹਾ, ''ਸਾਨੂੰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦੇ ਸਮੇਂ ਰਣਨੀਤੀ 'ਤੇ ਅਮਲ ਕਰਨਾ ਹੋਵੇਗਾ।''
ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ, ਤੈਅ ਸਮੇਂ ਤੋਂ ਪਹਿਲਾਂ ਹੋਵੇਗਾ ਐਲਾਨ
NEXT STORY