ਹੈਦਰਾਬਾਦ— ਆਈ. ਪੀ. ਐੱਲ. ਸੀਜ਼ਨ 12 ਦਾ 11ਵਾਂ ਮੁਕਾਬਲਾ ਰਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ । ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਨੇ ਆਪਣੇ ਡੇਵਿਡ ਵਾਰਨਰ ਤੇ ਜਾਨੀ ਬੇਅਰਸਟੋ ਦੇ ਸੈਂਕਡ਼ਿਆਂ ਦੀ ਬਦੌਲਤ 232 ਦੌਡ਼ਾਂ ਦਾ ਪਹਾਡ਼ ਵਰਗਾ ਟੀਚਾ ਦਿੱਤਾ ਜਿਸ ਨੂੰ ਬੈਂਗਲੁਰੂ ਹਾਸਲ ਕਰਨ 'ਚ ਅਸਫਲ ਰਹੀ ਅਤੇ 113 ਦੌਡ਼ਾਂ ਬਣਾ ਕੇ ਆਲਆਊਟ ਹੋ ਗਈ।

ਟੀਚੇ ਦਾ ਪਿੱਛਾ ਕਰਨ ਉੱਤਰੀ ਬੈਂਗਲੁਰੂ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। 22 ਦੌਡ਼ਾਂ ਦੇ ਅੰਦਰ ਟੀਮ ਨੂੰ 3 ਵਿਕਟਾਂ ਦਾ ਨੁਕਸਾਨ ਝੱਲਣਾ ਪਿਆ। ਪਾਰਥਿਵ ਪਟੇਲ 11, ਹੇਟਮਾਇਰ 9 ਜਦਿਕ ਸਭ ਤੋਂ ਭਰੋਸੇਮੰਦ ਖਿਡਾਰੀ ਏ. ਬੀ. ਡਿਵਿਲੀਅਰਜ਼ 1 ਦੌਡ਼ ਬਣਾ ਕੇ ਪਵੇਲੀਅਨ ਪਰਤ ਗਏ। ਤਿਨਾ ਬੱਲੇਬਾਜ਼ਾਂ ਨੂੰ ਮੁਹੰਮਦ ਨਬੀ ਨੇ ਪਵੇਲੀਅਨ ਦਾ ਰਾਹ ਦਿਖਾਇਆ। ਇਸ ਦੌਰਾਨ ਵਿਰਾਟ ਕੋਹਲੀ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਤੇ 3 ਦੌਡ਼ਾਂ ਬਣਾ ਕੇ ਸੰਦੀਪ ਸ਼ਰਮਾ ਦਾ ਸ਼ਿਕਾਰ ਹੋ ਗਏ। ਮੋਈਨ ਅਲੀ 2 ਦੌਡ਼ਾਂ, ਸ਼ਿਵਮ ਦੂਬੇ 5 ਅਤੇ ਪ੍ਰਿਆਸ ਬਰਮਨ 19 ਦੌਡ਼ਾਂ ਬਣਾ ਕੇ ਆਊਟ ਗਏ। 8ਵਾਂ ਝਟਕਾ ਉਮੇਸ਼ ਯਾਦਵ (14) ਤੇ 9ਵਾਂ ਝਟਕਾ ਕੌਲਿਨ ਡੀ ਗ੍ਰੈਂਡਹੋਮ (37) ਦੇ ਰੂਪ 'ਚ ਲੱਗਾ।

ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਹੈਦਰਾਬਾਦ ਦੀ ਸਲਾਮੀ ਜੋਡ਼ੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਵਾਰਨਰ ਅਤੇ ਬੇਅਰਸਟੋ ਨੇ ਮੈਦਾਨ 'ਤੇ ਉੱਤਰਦਿਆਂ ਦੀ ਚੌਕਿਆ-ਛੱਕਿਆਂ ਦੀ ਬਰਸਾਤ ਕਰ ਦਿੱਤੀ। ਦੋਵਾਂ ਨੇ ਮਿਲ ਕੇ ਪਹਿਲੀ ਵਿਕਟ ਲਈ 185 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਇੰਗਲੈਂਡ ਦੇ ਧਾਕਡ਼ ਖਿਡਾਰੀ ਜਾਨੀ ਬੇਅਰਸਟੋ ਨੇ ਆਪਣਾ ਸੈਂਕਡ਼ਾ ਪੂਰਾ ਕੀਤਾ। ਉਸ ਨੇ 56 ਗੇਂਦਾਂ 114 ਦੌਡ਼ਾਂ ਦੀ ਪਾਰੀ ਖੇਡੀ। 114 ਦੌਡ਼ਾਂ ਬਣਾ ਕੇ ਯੁਜਵੇਂਦਰ ਚਾਹਲ ਦੀ ਗੇਂਦ 'ਤੇ ਉਮੇਸ਼ ਯਾਦਵ ਨੂੰ ਕੈਚ ਦੇ ਬੈਠੇ। ਦੂਜੇ ਪਾਸੇ ਡੇਵਿਡ ਵਾਰਨਰ ਨੇ ਆਪਣੀ ਤੂਫਾਨੀ ਪਾਰੀ ਜਾਰੀ ਰੱਖੀ। ਉਸ ਨੇ ਵੀ ਆਪਣਾ ਸੈਂਕਡ਼ਾ ਪੂਰਾ ਕੀਤਾ। ਹੈਦਰਾਬਾਦ ਵੱਲੋਂ ਦੂਜਾ ਝਟਕਾ ਵਿਜੇ ਸ਼ੰਕਰ (9) ਦੇ ਰੂਪ 'ਚ ਲੱਗਾ।

ਰਸੇਲ ਦਾ ਵਿਕਟ ਲੈਣ ਵਾਲੇ ਰਬਾਡਾ ਦੀ ਯਾਰਕਰ 'IPL ਦੀ ਸਭ ਤੋਂ ਸ਼ਾਨਦਾਰ ਗੇਂਦ' : ਗਾਂਗੁਲੀ
NEXT STORY