ਨਵੀਂ ਦਿੱਲੀ—ਕਦੀ ਟੀ-20 ਕ੍ਰਿਕਟ ਦੇ ਧਮਾਕੇਦਾਰ ਬੱਲੇਬਾਜ਼ ਰਹੇ ਯੁਵਰਾਜ ਸਿੰਘ ਨੂੰ ਕਿੰਗਸ ਇਲੈਵਨ ਪੰਜਾਬ ਨੇ ਕਰਾਰਾ ਝਟਕਾ ਦਿੱਤਾ। ਫ੍ਰੇਂਚਾਇਜੀ ਨੇ ਉਨ੍ਹਾਂ ਨੂੰ ਆਈ.ਪੀ.ਐੱਲ. 2019 ਦੀ ਨੀਲਾਮੀ ਤੋਂ ਪਹਿਲਾਂ ਰੀਲੀਜ਼ ਕਰ ਦਿੱਤਾ ਹੈ। ਹੁਣ ਫੈਨਸ ਨੂੰ ਯੁਵਰਾਜ ਪ੍ਰਿੰਟੀ ਜਿੰਟਾ ਦੀ ਟੀਮ 'ਚ ਖੇਡਦੇ ਨਜ਼ਰ ਨਹੀਂ ਆਉਣਗੇ। ਇਸ ਦੇ ਨਾਲ ਹੀ ਇਹ ਵੀ ਲੱਗਣ ਲੱਗਿਆ ਹੈ ਕਿ ਹੁਣ ਯੁਵਰਾਜ ਦਾ ਕ੍ਰਿਕਟ ਕਰੀਅਰ ਲਗਭਗ ਖਤਮ ਹੋ ਗਿਆ ਹੈ।
ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਇਕ ਓਵਰ 'ਚ ਲਗਾਤਾਰ 6 ਛੱਕੇ ਲਗਾਉਣ ਵਾਲੇ ਯੁਵਰਾਜ ਪਿਛਲੇ ਸੀਜ਼ਨ 'ਚ ਫਲਾਪ ਸਾਬਿਤ ਹੋਏ ਸੀ। ਉਨ੍ਹਾਂ ਨੇ ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਦੇ 8 ਮੈਚਾਂ 'ਚੋਂ ਸਿਰਫ 10.83 ਦੇ ਔਸਤ ਨਾਲ 65 ਦੌੜਾਂ ਬਣਾਈਆਂ ਸਨ। ਯੁਵਰਾਜ ਦਾ ਵੈਸ ਪ੍ਰਾਈਜ਼ 2 ਕਰੋੜ ਰੁਪਏ ਸੀ ਅਤੇ ਉਨ੍ਹਾਂ ਨੂੰ ਪੰਜਾਬ ਨੇ ਇਸ ਕੀਮਤ 'ਤੇ ਟੀਮ 'ਚ ਸ਼ਾਮਲ ਕੀਤਾ ਸੀ।
ਇਹ ਖਿਡਾਰੀ ਵੀ ਹੋਏ ਬਾਹਰ
36 ਸਾਲਾਂ ਯੁਵਰਾਜ ਦੇ ਇਲਾਵਾ ਖੱਬੇ ਹੱਥ ਦੇ ਸਪਿਨਰ ਅਕਸਰ ਪਟੇਲ ਅਤੇ ਅਸਟਰੇਲੀਆ ਦੇ ਸੀਮਿਤ ਓਵਰਾਂ ਦੀ ਟੀਮ ਦੇ ਕਪਤਾਨ ਆਰੋਨ ਫਿੰਚ ਨੂੰ ਵੀ ਟੀਮ ਤੋਂ ਰੀਲੀਜ਼ ਕੀਤਾ ਗਿਆ ਹੈ। ਫਿੰਚ ਵੀ ਆਪਣੇ ਅਕਸ ਦੇ ਅਨੁਰੂਪ ਪ੍ਰਦਰਸ਼ਨ ਨਹੀਂ ਕਰ ਸਕੇ ਸੀ। ਉਨ੍ਹਾਂ ਨੇ 10 ਮੈਚਾਂ 'ਚ 16.75 ਦੇ ਔਸਤ ਨਾਲ 134 ਦੌੜਾਂ ਬਣਾਈਆਂ ਸੀ।
ਅਕਸਰ ਪਟੇਲ ਇਕਲੌਤੇ ਅਜਿਹੇ ਖਿਡਾਰੀ ਸਨ ਜਿਨ੍ਹਾਂ ਨੇ ਕਿੰਗਸ ਨੇ ਬੀਤੇ ਸੀਜ਼ਨ ਲਈ ਰਿਟੇਨ ਕੀਤਾ ਸੀ। ਉਹ ਕਿੰਗਸ ਨਾਲ ਬਹੁਤ ਸਮੇਂ ਤੋਂ ਹਨ ਪਰ ਪਰ ਖੱਬੇ ਹੱਥ ਦੇ ਇਸ ਆਲਰਾਊਂਡਰ ਲਈ ਵੀ ਪਿਛਲਾ ਸੀਜ਼ਨ ਚੰਗਾ ਨਹੀਂ ਰਿਹਾ ਸੀ ਅਤੇ ਉਸ ਨੇ 9 ਮੈਚਾਂ 'ਚ ਸਿਰਫ ਤਿੰਨ ਵਿਕਟਾਂ ਲਾਈਆਂ ਸੀ।
ਆਡਵਾਨੀ ਨੇ 20ਵਾਂ ਵਿਸ਼ਵ ਖਿਤਾਬ ਜਿੱਤਿਆ
NEXT STORY