ਨਵੀਂ ਦਿੱਲੀ— ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਆਡਵਾਨੀ ਨੇ ਵੀਰਵਾਰ ਨੂੰ 150-ਅਪ ਫਾਰਮੈਟ 'ਚ ਆਪਣਾ ਲਗਾਤਾਰ ਤੀਜਾ ਆਈ.ਬੀ.ਐੱਸ.ਐੱਫ. ਬਿਲੀਅਰਡਸ ਖਿਤਾਬ ਜਿੱਤਿਆ ਜਿਸ ਨਾਲ ਉਨ੍ਹਾਂ ਦੇ ਕੁੱਲ ਵਿਸ਼ਵ ਖਿਤਾਬਾਂ ਦੀ ਗਿਣਤੀ 20 ਹੋ ਗਈ ਹੈ। ਬੈਂਗਲੁਰੂ ਦੇ 33 ਸਾਲਾ ਆਡਵਾਨੀ ਨੇ ਬੇਹੱਦ ਰੋਮਾਂਚਕ ਫਾਈਨਲ 'ਚ ਮਿਆਮਾਂ ਦੇ ਨਾਯ ਥਵਾਯ ਓ ਨੂੰ ਹਰਾਇਆ। ਆਡਵਾਨੀ 150-ਅਪ ਫਾਰਮੈਟ 'ਚ ਖਿਤਾਬ ਦੇ ਤੁਰੰਤ ਬਾਅਦ ਹੁਣ ਲੰਬੇ ਫਾਰਮੈਟ 'ਚ ਵੀ ਹਿੱਸਾ ਲੈਣਗੇ। ਆਡਵਾਨੀ ਨੇ ਫਾਈਨਲ 'ਚ 6-2 (150-21, 0-151, 151-11, 150-81, 151-109, 151-0) ਨਾਲ ਜਿੱਤ ਦਰਜ ਕੀਤੀ।

ਮੇਜ਼ਬਾਨ ਦੇਸ਼ ਲਈ ਇਹ ਮਾਣ ਵਾਲਾ ਪਲ ਰਿਹਾ ਕਿਉਂਕਿ ਉਸ ਦਾ ਖਿਡਾਰੀ ਪਹਿਲੀ ਵਾਰ ਖਿਤਾਬੀ ਮੁਕਾਬਲੇ 'ਚ ਖੇਡਿਆ। ਨਾਯ ਥਵਾਯ ਓ ਨੇ ਸੈਮੀਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਵਾਰ ਦੇ ਚੈਂਪੀਅਨ ਮਾਈਕ ਰਸੇਲ ਨੂੰ 5-2 ਨਾਲ ਹਰਾਇਆ ਸੀ। ਆਡਵਾਨੀ ਨੇ ਖਿਤਾਬ ਜਿੱਤਣ ਦੇ ਬਾਅਦ ਕਿਹਾ, ''ਇਹ ਜਿੱਤ ਮੇਰੇ ਲਈ ਬੇਹੱਦ ਖਾਸ ਹੈ। ਇਹ ਪਰਫੈਕਟ 20 ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਹੋਰ ਖਿਤਾਬ ਜਿੱਤਣ ਦਾ ਭੁੱਖਾ ਹਾਂ। ਇਹ ਖੁਸ਼ੀ ਦੇਣ ਵਾਲੀ ਗੱਲ ਹੈ ਕਿ ਮੈਂ ਸਾਲਾਂ ਤੋਂ ਚੋਟੀ ਦੇ ਪੱਧਰ 'ਤੇ ਖੇਡਣ 'ਚ ਸਮਰਥ ਹਾਂ।'' ਛੋਟੇ ਫਾਰਮੈਟ 'ਚ ਇਹ ਆਡਵਾਨੀ ਦੀ ਖਿਤਾਬੀ ਹੈਟ੍ਰਿਕ ਹੈ। ਆਡਵਾਨੀ ਨੇ 2016 'ਚ ਆਪਣੇ ਘਰੇਲੂ ਸ਼ਹਿਰ ਬੈਂਗਲੁਰੂ ਅਤੇ ਫਿਰ ਪਿਛਲੇ ਸਾਲ ਦੋਹਾ 'ਚ ਵੀ ਇਹ ਖਿਤਾਬ ਜਿੱਤਿਆ ਸੀ।
ਟਿਕਟਾਂ ਲਈ ਰਾਤ ਭਾਰ ਲਾਈਨਾਂ ਲਗੇ ਰਹੇ ਪ੍ਰਸ਼ੰਸਕਾਂ ਦੇ ਸਵੇਰੇ ਵਰ੍ਹੀਆਂ ਡਾਂਗਾਂ
NEXT STORY