ਦੁਬਈ— ਦਿੱਲੀ ਕੈਪੀਟਲਸ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਭਾਰਤੀ ਖਿਡਾਰੀ, ਸਹਿਯੋਗੀ ਸਟਾਫ ਮੂੰਹ 'ਤੇ ਮਾਸਕ ਤੇ ਸ਼ੀਲਡ ਪਾ ਕੇ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਲਈ ਐਤਵਾਰ ਨੂੰ ਦੁਬਈ ਪਹੁੰਚ ਗਏ। ਇਸ ਦੇ ਨਾਲ ਹੀ ਸਾਰੀਆਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਹਨ। ਕੋਵਿਡ-19 ਮਹਾਮਾਰੀ ਦੇ ਚੱਲਦੇ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਦਾ 13ਵਾਂ ਸੈਸ਼ਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਤਿੰਨ ਸਥਾਨਾਂ ਦੁਬਈ, ਆਬੂ ਧਾਬੀ ਤੇ ਸ਼ਾਰਜਾਹ 'ਚ 19 ਸਤੰਬਰ ਤੋਂ 10 ਨਵੰਬਰ ਤਕ ਖੇਡਿਆ ਜਾਵੇਗਾ।
ਕੁਆਰੰਟੀਨ ਦੇ ਦੌਰਾਨ ਹਰੇਕ ਦਾ ਆਰ. ਟੀ.- ਪੀ. ਸੀ. ਆਰ. ਟੈਸਟ ਪਹਿਲੇ, ਤੀਜੇ ਤੇ 6ਵੇਂ ਦਿਨ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਨੈਗੇਟਿਵ ਆਉਣ ਦੀ ਸਥਿਤੀ 'ਚ ਹੀ ਖਿਡਾਰੀ 'ਬਾਇਓ ਬੱਬਲ' 'ਚ ਦਾਖਲ ਹੋ ਸਕਣਗੇ। ਦਿੱਲੀ ਕੈਪੀਟਲਸ ਦੇ ਮੁੱਖ ਕਾਰਜਕਾਰੀ ਧੀਰਜ ਮਲਹੋਤਰਾ ਤੇ ਸਹਾਇਕ ਕੋਚ ਮੁਹੰਮਦ ਕੈਫ ਨੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਬਹੁਤ ਲੰਮੇ ਸਮੇਂ ਦੇ ਬਾਅਦ ਆਪਣੇ ਖਿਡਾਰੀਆਂ ਨਾਲ ਮਿਲੇ ਸਨ। 6 ਦਿਨ ਦੇ ਕੁਆਰੰਟੀਨ ਦੇ ਦੌਰਾਨ ਖਿਡਾਰੀਆਂ ਨੂੰ ਆਪਣੇ ਕਮਰਿਆਂ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੋਵੇਗੀ। ਚੇਨਈ ਸੁਪਰ ਕਿੰਗਸ, ਰਾਇਲ ਚੈਲੰਜ਼ਰਜ਼ ਬੈਂਗਲੁਰੂ, ਕਿੰਗਸ ਇਲਵੈਨ ਪੰਜਾਬ, ਕੋਲਕਾਤਾ ਨਾਈਟ ਰਾਈਡਰਸ ਤੇ ਮੁੰਬਈ ਇੰਡੀਅਨ ਦੇ ਖਿਡਾਰੀ ਸ਼ੁੱਕਰਵਾਰ ਨੂੰ ਪਹੁੰਚ ਗਏ ਸਨ।
ਕੋਰੋਨਾ ਕਾਰਨ ਸਾਬਕਾ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਗੌੜ ਦਾ ਦਿਹਾਂਤ
NEXT STORY