ਸ਼ਾਰਜਾਹ (ਭਾਸ਼ਾ) : ਆਪਣੀ ਸਰਬੋਤਮ ਇਲੈਵਨ ਲੱਭਣ ਵਿਚ ਨਾਕਾਮ ਰਹੀ ਰਾਜਸਥਾਨ ਰਾਇਲਜ਼ ਨੂੰ ਲਗਾਤਾਰ 3 ਹਾਰਾਂ ਦੇ ਬਾਅਦ ਆਪਣੀ ਕਮੀਆਂ ਨੂੰ ਤੁਰੰਤ ਸੁਧਾਰਦੇ ਹੋਏ ਸ਼ੁੱਕਰਵਾਰ ਯਾਨੀ ਅੱਜ ਦਿੱਲੀ ਕੈਪੀਟਲਸ ਨਾਲ ਖੇਡਣਾ ਹੈ। ਰਾਇਲਜ਼ ਦੀ ਸ਼ੁਰੂਆਤ ਬਹੁਤ ਚੰਗੀ ਰਹੀ ਅਤੇ ਉਨ੍ਹਾਂ ਨੇ ਸ਼ਾਰਜਾਹ ਵਿਚ ਦੋਵੇਂ ਮੈਚ ਜਿੱਤੇ ਪਰ ਅਬੂਧਾਬੀ ਅਤੇ ਦੁਬਈ ਵਰਗੇ ਵੱਡੇ ਮੈਦਾਨਾਂ 'ਤੇ ਉਨ੍ਹਾਂ ਨੂੰ 3 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ। ਹੁਣ ਫਿਰ ਉਹ ਸ਼ਾਰਜਾਹ ਮੈਦਾਨ 'ਤੇ ਪਰਤੇ ਹਨ ਅਤੇ ਇੱਥੇ 2 ਮੈਚਾਂ ਵਿਚ ਮਿਲੀ ਜਿੱਤ ਉਨ੍ਹਾਂ ਦਾ ਹੌਸਲਾ ਵਧਾਉਣ ਦਾ ਕੰਮ ਕਰੇਗੀ।
ਦੂਜੇ ਪਾਸੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿਚ ਦਿੱਲੀ ਨੇ ਤਿੰਨਾਂ ਵਿਭਾਗਾਂ ਵਿਚ ਚੰਗਾ ਪ੍ਰਦਰਸ਼ਨ ਕਰਕੇ 5 ਵਿਚੋਂ 4 ਮੈਚ ਜਿੱਤੇ ਹਨ। ਰਾਜਸਥਾਨ ਅਜੇ ਤੱਕ ਆਪਣੀ ਸਰਬੋਤਮ ਇਲੈਵਨ ਨਹੀਂ ਲੱਭ ਸਕਿਆ ਹੈ। ਬੇਨ ਸਟੋਕਸ ਦੇ ਪਰਤਣ ਨਾਲ ਉਨ੍ਹਾਂ ਦੀ ਉਮੀਦ ਬੱਝੀ ਹੈ ਪਰ ਉਹ 11 ਅਕਤੂਬਰ ਤੱਕ ਇਕਾਂਤਵਾਸ ਵਿਚ ਹਨ। ਕਪਤਾਨ ਸਟੀਵ ਸਮਿਥ ਅਤੇ ਸੰਜੂ ਸੈਮਸਨ ਦਾ ਫ਼ਾਰਮ ਅਚਾਨਕ ਖ਼ਰਾਬ ਹੋ ਗਿਆ ਹੈ ਅਤੇ ਟੀਮ ਵਿਚ ਸ਼ਾਮਲ ਭਾਰਤੀ ਬੱਲੇਬਾਜ਼ ਦੌੜਾਂ ਨਹੀਂ ਬਣਾ ਪਾ ਰਹੇ ਹਨ। ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਰਾਜਸਥਾਨ ਨੇ ਅੰਤਮ ਇਲੈਵਨ ਵਿਚ ਯਸ਼ਸਵੀ ਜਾਇਸਵਾਲ ਅਤੇ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨਾਲ ਅੰਕਿਤ ਰਾਜਪੂਤ ਨੂੰ ਉਤਾਰਿਆ ਪਰ ਗੱਲ ਨਹੀਂ ਬਣੀ। ਜਾਇਸਵਾਲ ਖਾਤਾ ਖੋਲ੍ਹੇ ਬਿਨਾਂ ਦੂਜੀ ਹੀ ਗੇਂਦ 'ਤੇ ਆਊਟ ਹੋ ਗਏ, ਜਦੋਂ ਕਿ ਰਾਜਪੂਤ ਨੇ ਤਿੰਨ ਓਵਰਾਂ ਵਿਚ 42 ਦੌੜਾਂ ਦਿੱਤੀਆਂ। ਤਿਆਗੀ ਨੇ 36 ਦੌੜਾਂ ਦੇ ਕੇ ਇਕ ਵਿਕਟ ਲਿਆ। ਤਿਆਗੀ ਨੇ ਕਿਹਾ, 'ਆਪਣਾ ਪਹਿਲਾ ਮੈਚ ਖੇਡਣਾ ਸ਼ਾਨਦਾਰ ਅਨੁਭਵ ਸੀ। ਮੈਂ ਉਨ੍ਹਾਂ ਖਿਡਾਰੀਆਂ ਖ਼ਿਲਾਫ਼ ਖੇਡਿਆ ਜਿਨ੍ਹਾਂ ਨੂੰ ਟੀਵੀ 'ਤੇ ਵੇਖਦਾ ਆਇਆ ਹਾਂ।' ਉਨ੍ਹਾਂ ਕਿਹਾ, 'ਦਿੱਲੀ ਦੀ ਟੀਮ ਫ਼ਾਰਮ ਵਿਚ ਹੈ ਅਤੇ ਚੰਗਾ ਖੇਡ ਰਹੀ ਹੈ। ਅਸੀਂ ਲੈਅ ਗੁਆ ਦਿੱਤੀ ਹੈ ਪਰ ਅਗਲੇ ਮੈਚ ਵਿਚ ਵਾਪਸੀ ਦੀ ਕੋਸ਼ਿਸ਼ ਕਰਾਂਗੇ।'
ਇਹ ਵੀ ਪੜ੍ਹੋ: 4 ਦਿਨ ਦੀ ਗਿਰਾਵਟ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ, ਹੁਣ ਇੰਨੇ 'ਚ ਪਏਗਾ 10 ਗ੍ਰਾਮ ਗੋਲਡ
ਰਾਜਸਥਾਨ ਲਈ ਚੰਗੀ ਗੱਲ ਜੋਸ ਬਟਲਰ ਦੀ ਫ਼ਾਰਮ ਵਿਚ ਵਾਪਸੀ ਹੈ ਜਿਨ੍ਹਾਂ ਨੇ ਪਿਛਲੇ ਮੈਚ ਵਿਚ 44 ਗੇਂਦਾਂ ਵਿਚ 70 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿਚ ਜੋਫਰਾ ਆਰਚਰ ਅਤੇ ਟਾਮ ਕੁਰੇਨ 'ਤੇ ਕਾਫ਼ੀ ਦਬਾਅ ਹੈ, ਜਦੋਂਕਿ ਸਪਿਨਰ ਰਾਹੁਲ ਤੇਵਤੀਆ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਦੂਜੇ ਪਾਸੇ ਦਿੱਲੀ ਦੀ ਟੀਮ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਹੈ। ਕਪਤਾਨ ਅਈਅਰ ਸ਼ਾਨਦਾਰ ਫ਼ਾਰਮ ਵਿਚ ਹੈ ਜਦੋਂ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸਾਵ ਅਤੇ ਰਿਸ਼ਭ ਪੰਤ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਮਾਰਕਸ ਸਟੋਇਨਿਸ 2 ਅਰਧ ਸੈਂਕੜੇ ਲਗਾ ਚੁੱਕੇ ਹਨ। ਗੇਂਦਬਾਜ਼ੀ ਵਿਚ ਕਾਗਿਸੋ ਰਬਾਡਾ ਨੇ ਹੁਣ ਤੱਕ 12 ਵਿਕਟਾਂ ਲਈਆਂ ਹਨ। ਦੱਖਣ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਚ ਨੋਰਜੇ ਨੇ ਵੀ ਜ਼ਰੂਰਤ ਪੈਣ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਈਸ਼ਾਂਤ ਸ਼ਰਮਾ ਦੀ ਜਗ੍ਹਾ ਆਏ ਹਰਸ਼ਲ ਪਟੇਲ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 34 ਦੌੜਾਂ ਦੇ ਕੇ 2 ਵਿਕਟਾਂ ਲਈਆਂ ਪਰ ਪਿਛਲੇ ਮੈਚ ਵਿਚ 43 ਦੌੜਾਂ ਦੇ ਸਕੇ। ਅਮਿਤ ਮਿਸ਼ਰਾ ਦੀ ਜਗ੍ਹਾ ਫਿਟ ਹੋ ਕੇ ਆਏ ਆਰ ਅਸ਼ਵਿਨ ਨੇ 26 ਦੌੜਾ ਦੇ ਕੇ ਇਕ ਵਿਕਟ ਲਈ।
ਨਾਰਵੇ ਕਲਾਸੀਕਲ ਸ਼ਤਰੰਜ : ਮੈਗਨਸ ਕਾਰਲਸਨ ਨੇ ਦਰਜ ਕੀਤੀ ਪਹਿਲੀ ਜਿੱਤ
NEXT STORY