ਸਪੋਰਟਸ ਡੈਸਕ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ ਆਈ.ਪੀ.ਐਲ. ਇਸ ਸਾਲ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਪਰ ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਖਿਲਾਰੀ ਬਾਹਰ ਹੁੰਦੇ ਜਾ ਰਹੇ ਹਨ। ਖ਼ਾਸਤੌਰ 'ਤੇ ਵੱਡਾ ਝੱਟਕਾ ਚੇਨੱਈ ਸੁਪਰਕਿੰਗਸ ਨੂੰ ਲੱਗਾ ਹੈ, ਜਿਨ੍ਹਾਂ ਦੇ 2 ਸਭ ਤੋਂ ਸੀਨੀਅਰ ਖਿਡਾਰੀਆਂ ਨੇ ਆਈ.ਪੀ.ਐਲ. 2020 ਤੋਂ ਨਾਮ ਵਾਪਸ ਲੈ ਲਿਆ ਹੈ।
ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼
ਪਹਿਲਾਂ ਸੁਰੇਸ਼ ਰੈਨਾ ਨੇ ਕੋਰੋਨਾ ਵਾਇਰਸ ਕਾਰਨ ਆਈ.ਪੀ.ਐਲ. ਤੋਂ ਆਪਣਾ ਨਾਮ ਵਾਪਸ ਲਿਆ ਅਤੇ ਹੁਣ ਸ਼ੁੱਕਰਵਾਰ ਨੂੰ ਹਰਭਜਨ ਸਿੰਘ ਨੇ ਵੀ ਇਸ ਸਾਲ ਆਈ.ਪੀ.ਐਲ. ਨਾ ਖੇਡਣ ਦਾ ਐਲਾਨ ਕਰ ਦਿੱਤਾ। ਹਰਭਜਨ ਸਿੰਘ ਨੇ ਵੀ ਇਹ ਫੈਸਲਾ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ। ਹਰਭਜਨ ਨੇ ਆਪਣੇ ਫ਼ੈਸਲੇ ਦੀ ਜਾਣਕਾਰੀ ਇਕ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ।
ਇਹ ਵੀ ਪੜ੍ਹੋ: ਜ਼ਰੂਰੀ ਸੂਚਨਾ: ਜੇਕਰ ਤੁਹਾਡਾ ਵੀ ਹੈ ਪੋਸਟ ਆਫ਼ਿਸ 'ਚ ਬਚਤ ਖਾਤਾ ਤਾਂ ਪੜ੍ਹੋ ਇਹ ਖ਼ਬਰ
ਹਰਭਜਨ ਸਿੰਘ ਨੇ ਸ਼ੁੱਕਰਵਾਰ ਦੀ ਸ਼ਾਮ ਇਕ ਟਵੀਟ ਜ਼ਰੀਏ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਆਈ.ਪੀ.ਐਲ. 2020 ਵਿਚ ਹਿੱਸਾ ਨਹੀਂ ਲੈਣਗੇ। ਹਰਭਜਨ ਸਿੰਘ ਨੇ ਲਿਖਿਆ, 'ਪਿਆਰੇ ਦੋਸਤੋ, ਇਸ ਸਾਲ ਮੈਂ ਨਿੱਜੀ ਕਾਰਣਾਂ ਕਾਰਨ ਆਈ.ਪੀ.ਐਲ. ਵਿਚ ਹਿੱਸਾ ਨਹੀਂ ਲਵਾਂਗਾ। ਇਹ ਮੁਸ਼ਕਲ ਭਰਿਆ ਸਮਾਂ ਹੈ ਅਤੇ ਮੈਂ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਹਾਂ। ਚੇਨੱਈ ਸੁਪਰਕਿੰਗਸ ਦੇ ਮੈਨੇਜਮੈਂਟ ਨੇ ਮੈਨੂੰ ਕਾਫ਼ੀ ਸਪੋਰਟ ਕੀਤਾ ਹੈ। ਮੈਂ ਆਈ.ਪੀ.ਐਲ. ਲਈ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ. ਸੁਰੱਖਿਅਤ ਰਹੋ. ਜੈ ਹਿੰਦ.'
ਇਹ ਵੀ ਪੜ੍ਹੋ: WHO ਦਾ ਨਵਾਂ ਬਿਆਨ, ਕਿਹਾ- ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ ਕੋਰੋਨਾ ਵੈਕਸੀਨ
ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼
NEXT STORY