ਦੁਬਈ : ਇੰਡੀਅਨ ਪ੍ਰੀਮੀਅਰ ਲੀਗ 2020 ਵਿਚ ਐਤਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਆਖ਼ਿਰਕਾਰ ਜਿੱਤ ਬੈਂਗਲੁਰੂ ਦੇ ਹੱਥ ਲੱਗੀ। ਸੋਮਵਾਰ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਨੇ ਸੁਪਰ ਓਵਰ ਵਿਚ ਜਿੱਤ ਦਰਜ ਕੀਤੀ। ਵਿਰਾਟ ਕੋਹਲੀ ਨੇ ਜੈਤੂ ਚੋਕਾ ਲਗਾਇਆ। ਉਥੇ ਹੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਟੀਮ ਦਾ ਹੌਸਲਾ ਵਧਾਇਆ।
ਇਹ ਵੀ ਪੜ੍ਹੋ: ਮਾਡਲ ਨੂੰ ਟੈਟੂ ਬਣਾਉਣਾ ਪਿਆ ਭਾਰੀ, ਗਈ ਇਕ ਅੱਖ ਦੀ ਰੌਸ਼ਨੀ (ਵੇਖੋ ਤਸਵੀਰਾਂ)
ਅਨੁਸ਼ਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਇਕ ਗਰਭਵਤੀ ਬੀਬੀ ਲਈ ਇਹ ਮੈਚ ਬਹੁਤ ਰੋਮਾਂਚਕ ਸੀ! ਕਿੰਨੀ ਸ਼ਾਨਦਾਰ ਟੀਮ ਹੈ!' ਇਸ ਦੇ ਨਾਲ ਹੀ ਉਨ੍ਹਾਂ ਨੇ ਜਿੱਤ ਦਾ ਜਸ਼ਨ ਮਨਾਉਂਦੇ ਰਾਇਲ ਚੈਲੇਂਜਰਸ ਦੇ ਖਿਡਾਰੀਆਂ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਅਤੇ ਹੈਦਰਾਬਾਦ, ਜਿੱਤ ਦੀ ਹੈਟਰਿਕ ਬਣਾਉਣ ਉਤਰੇਗੀ ਦਿੱਲੀ
ਸੁਪਰ ਓਵਰ 'ਚ ਪਹੁੰਚਿਆ ਮੈਚ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੇਰੇ ਕੋਲ ਹੁਣ ਕੋਈ ਸ਼ਬਦ ਨਹੀਂ ਹੈ। ਇਹ ਇਕ ਰੋਲਰ-ਕੋਸਟਰ ਗੇਮ ਸੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਵਿਚਾਲੇ 'ਚ ਵਧੀਆ ਖੇਡਿਆ। ਅਸੀਂ ਉਨ੍ਹਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਚਾਹੁੰਦੇ ਸੀ। ਸਾਨੂੰ ਇਕ ਕਰੀਬੀ ਜਿੱਤ ਮਿਲੀ ਅਤੇ ਹੋਰ ਮੈਦਾਨ 'ਤੇ ਇਹ ਛੋਟੀਆਂ ਚੀਜ਼ਾਂ ਮਾਈਨੇ ਰੱਖਦੀਆਂ ਹਨ।
ਜਿਨੋਆ ਦੇ 12 ਹੋਰ ਮੈਂਬਰ ਕੋਰੋਨਾ ਵਾਇਰਸ ਪਾਜ਼ੇਟਿਵ
NEXT STORY