ਸਪੋਰਟਸ ਡੈਸਕ- ਦਿੱਲੀ ਕੈਪੀਟਲਸ (ਡੀ. ਸੀ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 2022 ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੇਗਾ ਨਿਲਾਮੀ ਤੋਂ ਪਹਿਲਾਂ 4 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਰਿਟੇਨ ਕੀਤੇ ਗਏ ਖਿਡਾਰੀਆਂ 'ਚ ਰਿਸ਼ਭ ਪੰਤ ਟੀਮ ਦੀ ਅਗਵਾਈ ਕਰਨਗੇ ਜਿਨ੍ਹਾਂ ਨੂੰ 16 ਕਰੋੜ ਰੁਪਏ ਦਾ ਮਿਹਨਤਾਨਾ ਮਿਲੇਗਾ। ਅਕਸ਼ਰ ਰਿਟੇਨ ਕੀਤੇ ਗਏ ਦੂਜੇ ਖਿਡਾਰੀ ਹਨ, ਪਰ ਉਨ੍ਹਾਂ ਨੂੰ 9 ਕਰੋੜ ਰੁਪਏ ਮਿਲਣਗੇ। ਓਪਨਰ ਪ੍ਰਿਥਵੀ ਸ਼ਾਹ ਡੀ. ਸੀ. ਦੇ ਤੀਜੇ ਰਿਟੇਂਸ਼ਨ ਹਨ ਜਿਨ੍ਹਾਂ ਨੂੰ 7.5 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ। ਜਦਕਿ ਰਿਟੇਨ ਕੀਤੇ ਗਏ ਆਖ਼ਰੀ ਖਿਡਾਰੀ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨਾਰਤਜੇ ਹਨ। ਨਾਰਤਜੇ ਨੂੰ 6.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।
ਦਿੱਲੀ ਕੈਪੀਟਲਸ ਵਲੋਂ ਰਿਲੀਜ਼ ਕੀਤੇ ਗਏ ਖਿਡਾਰੀ
ਅਜਿੰਕਯ ਰਹਾਣੇ, ਸ਼ਿਖਰ ਧਵਨ, ਸ਼ਿਮਰੋਨ ਹੇਟਮਾਇਰ, ਸਟੀਵ ਸਮਿਥ, ਸ਼੍ਰੇਅਸ ਅਈਅਰ, ਲਲਿਤ ਯਾਦਵ, ਮਾਰਕਸ ਸਟੋਈਨਿਸ, ਰਿਪਲ ਪਟੇਲ, ਰਵੀਚੰਦਰਨ ਅਸ਼ਵਿਨ, ਟਾਮ ਕੁਰੇਨ, ਸੈਮ ਬਿਲਿੰਗਸ, ਵਿਸ਼ਣੂ ਵਿਨੋਦ, ਅਮਿਤ ਮਿਸ਼ਰਾ, ਆਵੇਸ਼ ਖ਼ਾਨ, ਇਸ਼ਾਂਤ ਸ਼ਰਮਾ, ਕਗੀਸੋ ਰਬਾਡਾ, ਲੁਕਮਾਨ ਮੇਰੀਲਾਲਾ, ਪ੍ਰਵੀਣ ਦੁਬੇ, ਉਮੇਸ਼ ਯਾਦਵ, ਬੇਨ ਦਵਾਰਸ਼ੀਅਸ, ਕੁਲਵੰਤ ਖੇਜਰੋਲੀਆ।
ਦਿੱਲੀ ਕੈਪੀਟਲਸ ਵਲੋਂ ਬਚੀ ਹੋਈ ਰਾਸ਼ੀ
47.5 ਕਰੋੜ ਰੁਪਏ
ਕੁੰਬਲੇ ਦਾ ਵੱਡਾ ਬਿਆਨ, ਪੰਜਾਬ ਕਿੰਗਜ਼ ਕੇ. ਐੱਲ. ਰਾਹੁਲ ਨੂੰ ਰਿਟੇਨ ਕਰਨਾ ਚਾਹੁੰਦਾ ਸੀ ਪਰ...
NEXT STORY