ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਮੁੰਬਈ ਵਿਚ ਆਈ. ਪੀ. ਐੱਲ. 2022 ਦੇ 43ਵੇਂ ਮੈਚ ਵਿਚ ਰਾਹੁਲ ਤੇਵਤੀਆ ਅਤੇ ਡੇਵਿਡ ਮਿਲਰ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਗੁਜਰਾਤ ਟਾਇਟਨਸ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਟੀਮ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਗੁਜਰਾਤ ਦੀ ਟੀਮ ਇਕ ਸੀਜ਼ਨ ਵਿਚ ਆਖਰੀ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਦੇ ਪਿੱਛਾ ਕਰਨ ਦੇ ਦੌਰਾਨ ਜਿੱਤ ਦਰਜ ਕਰਨ ਵਾਲੀ ਟੀਮ ਬਣ ਗਈ ਹੈ। ਇਸ ਮਾਮਲੇ ਵਿਚ ਗੁਜਰਾਤ ਨੇ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀ ਬਰਾਬਰੀ ਕੀਤੀ ਹੈ।
ਇਹ ਖ਼ਬਰ ਪੜ੍ਹੋ- IPL 2022 : ਜਡੇਜਾ ਨੇ ਛੱਡੀ ਚੇਨਈ ਦੀ ਕਪਤਾਨੀ, ਧੋਨੀ ਸੰਭਾਲਣਗੇ ਕਮਾਨ
ਸਭ ਤੋਂ ਜ਼ਿਆਦਾ ਦੌੜਾਂ ਦੇ ਪਿੱਛੇ ਜਿੱਤ ਵਿਚ ਪਹਿਲਾ ਨਾਂ ਚੇਨਈ ਸੁਪਰ ਕਿੰਗਜ਼ ਦਾ ਆਉਂਦਾ ਹੈ, ਜਿਸ ਨੇ ਆਈ. ਪੀ. ਐੱਲ. ਵਿਚ 2018 'ਚ ਆਖਰੀ ਓਵਰ ਵਿਚ ਸਭ ਤੋਂ ਜ਼ਿਆਦਾ 5 ਵਾਰ ਦੌੜਾਂ ਚੇਜ਼ ਦੇ ਦੌਰਾਨ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ ਆਈ. ਪੀ. ਐੱਲ. 2019 ਵਿਚ ਇਸ ਰਿਕਾਰਡ ਦੀ ਬਰਾਬਰੀ ਕੀਤੀ। ਹੁਣ ਗੁਜਰਾਤ ਜੋਕਿ ਆਈ. ਪੀ. ਐੱਲ. ਦੀ ਨਵੀਂ ਟੀਮ ਹੈ, ਚੇਨਈ ਤੇ ਰਾਜਸਥਾਨ ਦੀ ਬਰਾਬਰੀ ਕਰਦੇ ਹੋਏ ਸਭ ਤੋਂ ਜ਼ਿਆਦਾ 5 ਵਾਰ ਆਖਰੀ ਓਵਰ ਵਿਚ ਦੌੜਾਂ ਚੇਜ਼ ਜਿੱਤ ਦਰਜ ਕੀਤੀ ਹੈ।
ਇਹ ਖ਼ਬਰ ਪੜ੍ਹੋ- ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
ਆਈ. ਪੀ. ਐੱਲ. ਦੇ ਇਕ ਸੀਜ਼ਨ ਵਿਚ ਆਖਰੀ ਓਵਰ ਵਿਚ ਸਭ ਤੋਂ ਜ਼ਿਆਦਾ ਦੌੜਾਂ ਚੇਜ਼ ਜਿੱਤ
ਚੇਨਈ ਸੁਪਰ ਕਿੰਗਜ਼ 2018 ਵਿਚ- 5 ਵਾਰ
ਰਾਜਸਥਾਨ ਰਾਇਲਜ਼ 2019 ਵਿਚ- 5 ਵਾਰ
ਗੁਜਰਾਤ ਟਾਇਟਨਸ 2022 ਵਿਚ- 5 ਵਾਰ
ਜ਼ਿਕਰਯੋਗ ਹੈ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਸ ਵਿਚਾਲੇ ਮੁੰਬਈ 'ਚ ਖੇਡਿਆ ਗਿਆ। ਗੁਜਰਾਤ ਨੇ ਬੈਂਗਲੁਰੂ ਤੋਂ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਕਰਦੇ ਹੋਏ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ 'ਚ ਵਿਰਾਟ ਕੋਹਲੀ (58) ਤੇ ਰਜਤ ਪਾਟੀਦਾਰ (52) ਦੇ ਅਰਧ ਸੈਂਕੜਿਆਂ ਦੇ ਦਮ 'ਤੇ 6 ਵਿਕਟਾਂ ਦੇ ਨੁਕਸਾਨ 'ਤੇ 170 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਗੁਜਰਾਤ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 174 ਬਣਾਈਆਂ ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
NEXT STORY