ਮੁੰਬਈ– ਆਈ. ਪੀ. ਐੱਲ. 2022 ਦਾ 6ਵਾਂ ਮੈਚ ਅੱਜ ਮੁੰਬਈ ਦੇ ਡੀ. ਵੀ. ਪਾਟਿਲ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦਰਮਿਆਨ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਕੋਲਕਾਤਾ ਦੀ ਅੱਧੀ ਟੀਮ ਪਵੇਲੀਅਨ ਪਰਤ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਵੈਂਕਟੇਸ਼ ਅਈਅਰ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਕਾਸ਼ ਦੀਪ ਦੀ ਗੇਂਦ 'ਤੇ ਆਊਟ ਹੋ ਗਏ। ਕੋਲਕਾਤਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਅਜਿੰਕਯ ਰਹਾਣੇ 9 ਦੌੜਾਂ ਦੇ ਨਿੱਜੀ ਸਕੋਰ 'ਤੇ ਸਿਰਾਜ ਦੀ ਗੇਂਦ 'ਤੇ ਸ਼ਾਹਬਾਜ਼ ਅਹਿਮਦ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।
ਕੋਲਕਾਤਾ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਨਿਤੀਸ਼ ਰਾਣਾ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਕਾਸ਼ ਦੀਪ ਦੀ ਗੇਂਦ 'ਤੇ ਵਿਲੀ ਨੂੰ ਕੈਚ ਦੇ ਕੇ ਆਊਟ ਹੋ ਗਏ।ਕੋਲਕਾਤਾ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਕਪਤਾਨ ਸ਼੍ਰੇਅਸ ਅਈਅਰ 13 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਰੰਗਾ ਦੀ ਗੇਂਦ 'ਤੇ ਡੁਪਲੇਸਿਸ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕੋਲਕਾਤਾ ਦੀ ਪੰਜਵੀਂ ਵਿਕਟ ਸੁਨੀਲ ਨਰੇਨ ਦੇ ਤੌਰ 'ਤੇ ਡਿੱਗੀ ਹੈ। ਨਰੇਨ 12 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਰੰਗਾ ਦੀ ਗੇਂਦ 'ਤੇ ਆਕਾਸ਼ ਦੀਪ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕੋਲਕਾਤਾ ਦੀ ਛੇਵੀਂ ਵਿਕਟ ਸ਼ੇਲਡਨ ਜੈਕਸਨ ਦੇ ਤੌਰ 'ਤੇ ਡਿੱਗੀ। ਸ਼ੇਲਡਨ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਹਸਰੰਗਾ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਦੌਰਾਨ ਕੋਲਕਾਤਾ ਨੇ ਬੈਂਗਲੁਰੂ ਨੂੰ 129 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਹਾਰ ਤੋਂ ਬਾਅਦ ਸਨਰਾਈਜ਼ਰਜ਼ ਨੂੰ ਇਕ ਹੋਰ ਝਟਕਾ, ਕੈਪਟਨ ਕੇਨ ਵਿਲੀਅਮਸਨ ਨੂੰ ਲੱਗਾ 12 ਲੱਖ ਰੁਪਏ ਦਾ ਜੁਰਮਾਨਾ
ਹੈੱਡ ਟੁ ਹੈੱਡ
ਕੁਲ ਮੈਚ - 29
ਆਰ. ਸੀ. ਬੀ. ਨੇ ਜਿੱਤੇ - 13
ਕੇ. ਕੇ. ਆਰ. ਨੇ ਜਿੱਤੇ - 16
ਇਹ ਵੀ ਪੜ੍ਹੋ : SRH v RR : ਬਟਲਰ ਨੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਇੰਗਲੈਂਡ ਦੇ ਇਕਲੌਤੇ ਬੱਲੇਬਾਜ਼
ਟੀਮਾਂ :-
ਕੋਲਕਾਤਾ ਨਾਈਟ ਰਾਈਡਰਜ਼ : ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਸ, ਸ਼ੈਲਡਨ ਜੈਕਸਨ (ਵਿਕਟਕੀਪਰ), ਆਂਦਰੇ ਰਸੇਲ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ, ਵਰੁਣ ਚੱਕਰਵਰਤੀ
ਰਾਇਲ ਚੈਲੰਜਰਜ਼ ਬੰਗਲੌਰ : ਫਾਫ ਡੂ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ੇਰਫਨੇ ਰਦਰਫੋਰਡ, ਸ਼ਾਹਬਾਜ਼ ਅਹਿਮਦ, ਵਨਿੰਦੂ ਹਸਾਰੰਗਾ, ਡੇਵਿਡ ਵਿਲੀ, ਹਰਸ਼ਲ ਪਟੇਲ, ਆਕਾਸ਼ ਦੀਪ, ਮੁਹੰਮਦ ਸਿਰਾਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਾਰ ਤੋਂ ਬਾਅਦ ਸਨਰਾਈਜ਼ਰਜ਼ ਨੂੰ ਇਕ ਹੋਰ ਝਟਕਾ, ਕੈਪਟਨ ਕੇਨ ਵਿਲੀਅਮਸਨ ਨੂੰ ਲੱਗਾ 12 ਲੱਖ ਰੁਪਏ ਦਾ ਜੁਰਮਾਨਾ
NEXT STORY