ਹੈਦਰਾਬਾਦ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2023 ਦਾ 65ਵਾਂ ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (ਐੱਸਆਰਐੱਚ) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਰਮਿਆਨ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ। ਇਸ ਤਰ੍ਹਾਂ ਹੈਦਰਾਬਾਦ ਨੇ ਬੈਂਗਲੁਰੂ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : WFI ਮੁਖੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਤੱਕ ਕੱਢਿਆ ਮਾਰਚ
ਹੈਦਰਾਬਾਦ ਲਈ ਹੈਨਰਿਕ ਕਲਾਸੇਨ ਨੇ ਸਭ ਤੋਂ ਵੱਧ 104 ਦੌੜਾਂ ਬਣਾਈਆਂ। ਕਲਾਸੇਨ ਨੇ ਆਪਣੀ ਪਾਰੀ ਦੇ ਦੌਰਾਨ 8 ਚੌਕੇ ਤੇ 6 ਛੱਕੇ ਲਗਾਏ। ਇਸ ਤੋਂ ਇਲਾਵਾ ਅਭੀਸ਼ੇਕ ਸ਼ਰਮਾ 11 ਦੌੜਾਂ, ਰਾਹੁਲ ਤ੍ਰਿਪਾਠੀ ਨੇ 15 ਦੌੜਾਂ, ਐਡਨ ਮਾਰਕਰਮ ਨੇ 18 ਦੌੜਾਂ, ਹੈਰੀ ਬਰੁੱਕ ਨੇ 27 ਦੌੜਾਂ ਤੇ ਗਲੇਨ ਫਿਲੀਪਸ ਨੇ 5 ਦੌੜਾਂ ਬਣਾਈਆਂ। ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ 1, ਮਾਈਕਲ ਬ੍ਰੇਸਵੈਲ ਨੇ 2 ਵਿਕਟਾਂ, ਸ਼ਾਹਬਾਜ਼ ਅਹਿਮਦ ਨੇ 1 ਵਿਕਟ, ਹਰਸ਼ਲ ਪਟੇਲ ਨੇ 1 ਵਿਕਟ ਲਈਆ।
ਇਹ ਵੀ ਪੜ੍ਹੋ : IPL 2023: ਦਿੱਲੀ ਨੇ ਪੰਜਾਬ ਦੀਆਂ ਉਮੀਦਾਂ ਨੂੰ ਦਿੱਤਾ ਤਗੜਾ ਝਟਕਾ, ਲਿਵਿੰਗਸਟਨ ਦੀ ਪਾਰੀ ਵੀ ਗਈ ਬੇਕਾਰ
ਪਲੇਇੰਗ ਇਲੈਵਨ 11
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ (ਕਪਤਾਨ), ਹੈਨਰਿਕ ਕਲਾਸੇਨ, ਹੈਰੀ ਬਰੂਕ, ਗਲੇਨ ਫਿਲਿਪਸ, ਅਬਦੁਲ ਸਮਦ, ਕਾਰਤਿਕ ਤਿਆਗੀ, ਮਯੰਕ ਡਾਗਰ, ਭੁਵਨੇਸ਼ਵਰ ਕੁਮਾਰ, ਨਿਤੀਸ਼ ਰੈੱਡੀ
ਰਾਇਲ ਚੈਲੰਜਰਜ਼ ਬੰਗਲੌਰ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਅਨੁਜ ਰਾਵਤ , ਸ਼ਾਹਬਾਜ਼ ਅਹਿਮਦ, ਮਾਈਕਲ ਬ੍ਰੇਸਵੈੱਲ, ਵੇਨ ਪਾਰਨੇਲ, ਹਰਸ਼ਲ ਪਟੇਲ, ਕਰਨ ਸ਼ਰਮਾ, ਮੁਹੰਮਦ ਸਿਰਾਜ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਆਸਟ੍ਰੇਲੀਆ ਨੂੰ 4-1 ਨਾਲ ਹਰਾ ਕੇ ਸੁਦੀਰਮਨ ਕੱਪ ਅਭਿਆਨ ਕੀਤਾ ਸਮਾਪਤ
NEXT STORY