ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ IPL 2023 ਦਾ 22ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਮੁੰਬਈ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਹਾਇਆ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਦੀ ਟੀਮ ਨੇ ਵੈਂਕਟੇਸ਼ ਅਈਅਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 185 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਮੁੰਬਈ ਨੂੰ ਜਿੱਤ ਲਈ 186 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਨੇ 17.4 ਓਵਰਾਂ 'ਚ 5 ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। ਮੁੰਬਈ ਲਈ ਈਸ਼ਾਨ ਕਿਸ਼ਨ ਨੇ 25 ਗੇਂਦਾਂ 'ਚ 5 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਸੂਰਯਕੁਮਾਰ ਯਾਦਵ ਨੇ 43 ਦੌੜਾਂ, ਰੋਹਿਤ ਸ਼ਰਮਾ ਨੇ 20 ਦੌੜਾਂ, ਤਿਲਕ ਵਰਮਾ ਨੇ 30 ਦੌੜਾਂ ਤੇ ਟਿਮ ਡੇਵਿਡ ਨੇ 24 ਦੌੜਾਂ ਬਣਾਈਆਂ। ਕੋਲਕਾਤਾ ਲਈ ਸ਼ਾਰਦੁਲ ਠਾਕੁਰ ਨੇ 1, ਸੁਯਸ਼ ਸ਼ਰਮਾ ਨੇ 2, ਵਰੁਨ ਚੱਕਰਵਰਤੀ ਨੇ 1 ਤੇ ਲਾਕੀ ਫਰਗੂਸਨ ਨੇ 1 ਵਿਕਟ ਲਈ।
ਇਹ ਵੀ ਪੜ੍ਹੋ : ਚਿੰਨਾਸਵਾਮੀ ਮੈਦਾਨ 'ਚ ਕੋਹਲੀ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਇਕਲੌਤੇ ਬੱਲੇਬਾਜ਼ ਬਣੇ
ਇਸ ਤੋਂ ਪਹਿਲਾਂ ਬੱਲੇਬਾ਼ਜ਼ੀ ਕਰਨ ਆਈ ਕੋਲਕਾਤਾ ਲਈ ਵੈਂਕਟੇਸ਼ ਅਈਅਰ ਨੇ 51 ਗੇਂਦਾਂ 'ਚ 6 ਚੌਕੇ ਤੇ 9 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 104 ਦੌੜਾਂ ਬਣਾਈਆਂ।ਵੈਂਕਟੇਸ਼ ਤੋਂ ਇਲਾਵਾ ਐਨ ਜਗਦੀਨਸਨ ਨੇ 0 ਦੌੜ, ਰਹਿਮਾਨੁੱਲ੍ਹਾ ਗੁਰਬਾਜ਼ ਨੇ 8 ਦੌੜਾਂ, ਕਪਤਾਨ ਨਿਤੀਸ਼ ਰਾਣਾ ਨੇ 5 ਦੌੜਾਂ, ਸ਼ਾਰਦੁਲ ਠਾਕੁਰ ਨੇ 13 ਦੌੜਾਂ, ਰਿੰਕੂ ਸਿੰਘ ਨੇ 18 ਦੌੜਾਂ ਤੇ ਆਂਦਰੇ ਰਸੇਲ ਨੇ 21 ਦੌੜਾਂ ਤੇ ਸੁਨੀਨ ਨਾਰਾਇਣ ਨੇ 2 ਦੌੜਾਂ ਬਣਾਈਆਂ। ਮੁੰਬਈ ਲਈ ਕੈਮਰਨ ਗ੍ਰੀਨ ਨੇ 1, ਦੁਆਨ ਜਾਨਸਨ ਨੇ 1, ਪੀਯੂਸ਼ ਚਾਵਲਾ ਨੇ 1 ਤੇ ਰਿਤਿਕ ਸ਼ੌਕੀਨ ਨੇ 2 ਤੇ ਰਿਲੀ ਮੇਰਡਿਥ ਨੇ 1 ਵਿਕਟਾਂ ਲਈਆਂ।
ਪਲੇਇੰਗ11
ਕੋਲਕਾਤਾ ਨਾਈਟ ਰਾਈਡਰਜ਼ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਵੈਂਕਟੇਸ਼ ਅਈਅਰ, ਐਨ ਜਗਦੀਸਨ, ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਰਾਇਣ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਲਾਕੀ ਫਰਗੂਸਨ, ਵਰੁਣ ਚੱਕਰਵਰਤੀ।
ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਤਿਲਕ ਵਰਮਾ, ਸੂਰਯਕੁਮਾਰ ਯਾਦਵ (ਕਪਤਾਨ), ਟਿਮ ਡੇਵਿਡ, ਨੇਹਲ ਵਢੇਰਾ, ਅਰਜੁਨ ਤੇਂਦੁਲਕਰ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਡੁਆਨ ਜੈਨਸਨ, ਰਿਲੇ ਮੈਰੀਡਿਥ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 : ਬੇਹੱਦ ਰੋਮਾਂਚਕ ਮੁਕਾਬਲੇ 'ਚ ਪੰਜਾਬ ਦੀ ਜਿੱਤ, ਲਖਨਊ ਨੂੰ 2 ਵਿਕਟਾਂ ਨਾਲ ਹਰਾਇਆ
NEXT STORY