ਹੈਦਰਾਬਾਦ– ਆਈਪੀਐੱਲ 2025 ਦਾ ਦੂਜਾ ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਵਿਚਾਲੇ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਆਪਣੀ ਦਮਦਾਰ ਬੱਲੇਬਾਜ਼ੀ ਤੇ ਤਜਰਬੇਕਾਰ ਗੇਂਦਬਾਜ਼ਾਂ ਦੀ ਹਾਜ਼ਰੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਅੱਜ ਰਾਜਸਥਾਨ ਰਾਇਲਜ਼ ਵਿਰੁੱਧ ਹੋਣ ਵਾਲੇ ਮੈਚ ਵਿਚ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ। ਸਨਰਾਈਜ਼ਰਜ਼ ਕੋਲ ਦੁਨੀਆ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ ਹਨ। ਇਨ੍ਹਾਂ ਵਿਚ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਤੇ ਹੈਨਰਿਕ ਕਲਾਸੇਨ ਸ਼ਾਮਲ ਹਨ ਜਿਹੜੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀਆਂ ਬੱਖੀਆਂ ਉਧੇੜ ਸਕਦੇ ਹਨ।
ਜੇਕਰ ਕੋਈ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਈ 300 ਦੌੜਾਂ ਦੇ ਜਾਦੂਈ ਅੰਕੜੇ ਨੂੰ ਛੂਹ ਸਕਦੀ ਹੈ ਤਾਂ ਉਹ ਸਨਰਾਈਜ਼ਰਜ਼ ਦੀ ਟੀਮ ਹੈ ਤੇ ਉਸਦੇ ਬੱਲੇਬਾਜ਼ ਇਸ ਸੈਸ਼ਨ ਵਿਚ ਇਸ ਮੁਕਾਮ ਨੂੰ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ। ਨਿਤੀਸ਼ ਕੁਮਾਰ ਰੈੱਡੀ ਦੇ ਸੱਟ ਤੋਂ ਉੱਭਰ ਕੇ ਵਾਪਸੀ ਕਰਨ ਨਾਲ ਸਨਰਾਈਜ਼ਰਜ਼ ਦੀ ਬੱਲੇਬਾਜ਼ੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਪਰ ਸਾਰਿਆਂ ਦੀਆਂ ਨਜ਼ਰਾਂ ਅਭਿਸ਼ੇਕ ਤੇ ਹੈੱਡ ਦੀ ਸਲਾਮੀ ਜੋੜੀ ’ਤੇ ਟਿਕੀਆਂ ਰਹਿਣਗੀਆਂ ਜਿਹੜੇ ਅਜੇ ਬਹੁਤ ਚੰਗੀ ਫਾਰਮ ਵਿਚ ਚੱਲ ਰਹੇ ਹਨ। ਅਭਿਸ਼ੇਕ ਨੇ ਫਰਵਰੀ ਵਿਚ ਇੰਗਲੈਂਡ ਵਿਰੁੱਧ ਲੜੀ ਦੌਰਾਨ ਆਖਰੀ ਟੀ-20 ਮੈਚ ਵਿਚ 54 ਗੇਂਦਾਂ ਵਿਚ 135 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਸੀ ਤੇ ਉਹ ਆਪਣਾ ਇਹ ਪ੍ਰਦਰਸ਼ਨ ਆਈ. ਪੀ.ਐੱਲ. ਵਿਚ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ੀ ਵਿਭਾਗ ਵਿਚ ਜੋਫ੍ਰਾ ਆਰਚਰ ਨੂੰ ਛੱਡ ਕੇ ਕੋਈ ਵੱਡਾ ਨਾਂ ਨਹੀਂ ਹੈ ਤੇ ਅਜਿਹੇ ਵਿਚ ਉਸਦੇ ਲਈ ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ’ਤੇ ਲਗਾਮ ਕੱਸਣਾ ਸਭ ਤੋਂ ਵੱਡੀ ਚੁਣੌਤੀ ਹੋਵੇਗਾ।
ਇਹ ਵੀ ਪੜ੍ਹੋ : IPL 'ਚ Unsold ਰਹੇ ਧਾਕੜ ਭਾਰਤੀ ਖਿਡਾਰੀ ਦੀ ਚਮਕੇਗੀ ਕਿਸਮਤ! ਇਸ ਟੀਮ 'ਚ ਹੋਵੇਗੀ ਐਂਟਰੀ
ਸਨਰਾਈਜਰਜ਼ ਦੀ ਟੀਮ ਨੇ ਪਿਛਲੇ ਸੈਸ਼ਨ ਵਿਚ ਤਿੰਨ ਵਾਰ 250 ਦੌੜਾਂ ਤੋਂ ਵੱਧ ਦਾ ਸਕੋਰ ਬਣਾਇਆ ਸੀ। ਉਸ ਨੇ ਰਾਇਲ ਚੈਲੰਜਜ਼ ਬੈਂਗਲੁਰੂ ਵਿਰੁੱਧ 287, ਮੁੰਬਈ ਵਿਰੁੱਧ 277 ਤੇ ਦਿੱਲੀ ਕੈਪੀਟਲਸ ਵਿਰੁੱਧ 266 ਦੌੜਾਂ ਬਣਾਈਆਂ ਸਨ। ਰਾਜਸਥਾਨ ਵਿਰੁੱਧ ਜੇਕਰ ਸਨਰਾਈਜ਼ਰਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਮਿਲਦਾ ਹੈ ਤਾਂ ਉਹ ਫਿਰ ਤੋਂ 250 ਤੋਂ ਵੱਧ ਦੌੜਾਂ ਦਾ ਸਕੋਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਸਨਰਾਈਜ਼ਰਜ਼ ਕੋਲ ਗੇਂਦਬਾਜ਼ੀ ਵਿਭਾਗ ਵਿਚ ਕਪਤਾਨ ਪੈਟ ਕਮਿੰਸ ਤੇ ਮੁਹੰਮਦ ਸ਼ੰਮੀ ਵਰਗੇ ਤਜਰਬੇਕਾਰ ਤੇਜ਼ ਗੇਂਦਬਾਜ਼ ਹਨ ਜਦਕਿ ਸਪਿੰਨ ਵਿਭਾਗ ਦੀ ਜ਼ਿੰਮੇਵਾਰੀ ਆਸਟ੍ਰੇਲੀਆ ਦਾ ਐਡਮ ਜ਼ਾਂਪਾ ਸੰਭਾਲੇਗਾ।
ਸਨਰਾਈਜ਼ਰਜ਼ ਦੀ ਟੀਮ ਰਾਜਸਥਾਨ ਰਾਇਲਜ਼ ਦੀ ਤੁਲਨਾ ਵਿਚ ਕਾਫੀ ਬਿਹਤਰ ਨਜ਼ਰ ਆਉਂਦੀ ਹੈ। ਰਾਜਸਥਾਨ ਨੂੰ ਆਪਣੇ ਕਪਤਾਨ ਸੰਜੂ ਸੈਮਸਨ ਦੀ ਵੀ ਕਮੀ ਮਹਿਸੂਸ ਹੋਵੇਗੀ ਜਿਹੜਾ ਉਂਗਲੀ ਦੀ ਸੱਟ ਕਾਰਨ ਵਿਕਟਕੀਪਿੰਗ ਤੇ ਫੀਲਡਿੰਗ ਨਹੀਂ ਕਰ ਸਕੇਗਾ। ਜੇਕਰ ਉੱਥੇ ਇੰਪੈਕਟ ਪਲੇਅਰ ਦੇ ਰੂਪ ਵਿਚ ਉਤਰਦਾ ਹੈ ਤਾਂ ਕਿਸੇ ਨੂੰ ਇਸ ’ਤੇ ਹੈਰਾਨੀ ਨਹੀਂ ਹੋਵੇਗੀ। ਸੈਮਸਨ ਦੀ ਗੈਰ-ਹਾਜ਼ਰੀ ਵਿਚ ਪਹਿਲੇ ਤਿੰਨ ਮੈਚਾਂ ਵਿਚ ਰਿਆਨ ਪ੍ਰਾਗ ਰਾਜਸਥਾਨ ਰਾਇਲਜ਼ ਦੀ ਕਪਤਾਨੀ ਕਰੇਗਾ। ਇੰਗਲੈਂਡ ਦੇ ਬੱਲੇਬਾਜ਼ ਜੋਸ ਬਟਲਰ ਨੂੰ ਇਸ ਵਾਰ ਰਾਜਸਥਾਨ ਨੇ ਆਪਣੀ ਟੀਮ ਵਿਚ ਸ਼ਾਮਲ ਨਹੀਂ ਕੀਤਾ। ਉਸ ਦੀ ਗੈਰ ਹਾਜ਼ਰੀ ਵਿਚ ਬੱਲੇਬਾਜ਼ੀ ਵਿਚ ਸ਼ਿਮਰੋਨ ਹੈੱਟਮਾਇਰ, ਧਰੁਵ ਜੁਰੇਲ, ਨਿਤੀਸ਼ ਰਾਣਾ ਤੇ ਯਸ਼ਸਵੀ ਜਾਇਸਵਾਲ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ।
ਇਹ ਵੀ ਪੜ੍ਹੋ : ਸਭ ਤੋਂ ਮਹਿੰਗਾ ਤਲਾਕ! ਇੰਨੀ ਵਿਰਾਟ-ਰੋਹਿਤ ਦੀ ਨੈਟਵਰਥ ਨ੍ਹੀਂ ਜਿੰਨੀ ਇਸ ਪਲੇਅਰ ਨੇ ਪਤਨੀ ਨੂੰ ਦਿੱਤੀ Alimony
ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ ਸੈਸ਼ਨ ਵਿਚ ਦੋ ਮੈਚ ਖੇਡੇ ਗਏ ਸਨ। ਇਨ੍ਹਾਂ ਦੋਵਾਂ ਮੈਚਾਂ ਵਿਚ ਸਨਰਾਈਜ਼ਰਜ਼ ਨੇ ਜਿੱਤ ਹਾਸਲ ਕੀਤੀ ਸੀ। ਇਸ ਨਾਲ ਉਸਦੀ ਟੀਮ ਜ਼ਿਆਦਾ ਆਤਮਵਿਸ਼ਵਾਸ ਦੇ ਨਾਲ ਮੈਦਾਨ ’ਤੇ ਉਤਰੇਗੀ।
ਟੀਮਾਂ ਇਸ ਤਰ੍ਹਾਂ ਹਨ-
ਸਨਰਾਈਜ਼ਰਜ਼ ਹੈਦਰਾਬਾਦ-ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਹੈਨਰਿਕ ਕਲਾਸੇਨ, ਅਭਿਸ਼ੇਕ ਸ਼ਰਮਾ, ਸਚਿਨ ਬੇਬੀ, ਮੁਹੰਮਦ ਸ਼ੰਮੀ, ਐਡਮ ਜ਼ਾਂਪਾ, ਅਨਿਕੇਤ ਵਰਮਾ, ਅਭਿਨਵ ਮਨੋਹਰ, ਰਾਹੁਲ ਚਾਹਰ, ਈਸ਼ਾਨ ਕਿਸ਼ਨ, ਹਰਸ਼ਲ ਪਟੇਲ, ਕਾਮਿੰਦੂ ਮੈਂਡਿਸ, ਵਿਆਨ ਮੂਲਡਰ, ਨਿਤੀਸ਼ ਕੁਮਾਰ ਰੈੱਡੀ, ਅਰਥਵ ਤਾਈਡੇ, ਬ੍ਰਾਇਡਨ ਕਾਰਸੇ, ਸਿਮਰਜੀਤ ਸਿੰਘ, ਜੈਦੇਵ ਉਨਾਦਕਤ, ਜੀਸ਼ਾਨ ਅੰਸਾਰੀ।
ਰਾਜਸਥਾਨ ਰਾਇਲਜ਼- ਰਿਆਨ ਪ੍ਰਾਗ (ਕਪਤਾਨ), ਸੰਜੂ ਸੈਮਸਨ, ਸ਼ੁਭਮ ਦੂਬੇ, ਸ਼ਿਮਰੋਨ ਹੈੱਟਮਾਇਰ, ਯਸ਼ਸਵੀ ਜਾਇਸਵਾਲ, ਧਰੁਵ ਜੁਰੈਲ, ਨਿਤਿਸ਼ ਰਾਣਾ, ਕਰੁਣਾਲ ਸਿੰਘ ਰਾਠੌੜ, ਵੈਭਵ ਸੂਰਯਵੰਸ਼ੀ, ਵਾਨਿੰਦੂ ਹਸਰੰਗਾ, ਜੋਫ੍ਰਾ ਆਰਚਰ, ਅਸ਼ੋਕ ਸ਼ਰਮਾ, ਤੁਸ਼ਾਰ ਦੇਸ਼ਪਾਂਡੇ, ਫਜ਼ਲਹੱਕ ਫਾਰੂਕੀ, ਕੁਮਾਰ ਕਾਰਤੀਕੇਯ, ਆਕਾਸ਼ ਮਧਵਾਲ ਕਵੇਨਾ ਮਫਾਕਾ, ਸੰਦੀਪ ਸ਼ਰਮਾ, ਮਹੇਸ਼ ਤੀਕਸ਼ਣਾ, ਯੁੱਧਵੀਰ ਸਿੰਘ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TB ਮੁਕਤ ਭਾਰਤ ਜਾਗਰੂਕਤਾ ਮੁਹਿੰਮ ਤਹਿਤ ਖੇਡਿਆ ਗਿਆ ਨੇਤਾ-11 VS ਅਭਿਨੇਤਾ-11 ਫ੍ਰੈਂਡਲੀ ਕ੍ਰਿਕਟ ਮੈਚ
NEXT STORY