ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦਾ 18ਵਾਂ ਮੈਚ ਪੰਜਾਬ ਕਿੰਗਜ਼ (PBKS) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਮੁੱਲਾਂਪੁਰ, ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਰਾਜਸਥਾਨ ਦੀ ਟੀਮ ਨੇ ਪੰਜਾਬ ਨੂੰ 50 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਦੀ ਟੀਮ ਨੇ ਪੰਜਾਬ ਦੇ ਸਾਹਮਣੇ 206 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਪੰਜਾਬ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਪੰਜਾਬ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ਼ 155 ਦੌੜਾਂ ਹੀ ਬਣਾ ਸਕੀ। ਪੰਜਾਬ ਨੂੰ ਦੋ ਮੈਚ ਜਿੱਤਣ ਤੋਂ ਬਾਅਦ ਇਸ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
206 ਦੌੜਾਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਪਹਿਲੇ ਹੀ ਓਵਰ ਵਿੱਚ ਜੋਫਰਾ ਆਰਚਰ ਨੇ ਪ੍ਰਿਯਾਂਸ਼ ਆਰੀਆ ਅਤੇ ਕਪਤਾਨ ਸ਼੍ਰੇਅਸ ਅਈਅਰ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਚੌਥੇ ਓਵਰ ਵਿੱਚ ਮਾਰਕਸ ਸਟੋਇਨਿਸ ਵੀ ਆਊਟ ਹੋ ਗਿਆ। ਉਸਦੇ ਬੱਲੇ ਤੋਂ ਸਿਰਫ਼ ਇੱਕ ਦੌੜ ਆਈ। ਕਾਰਤਿਕੇਯ ਨੇ 7ਵੇਂ ਓਵਰ ਵਿੱਚ ਪ੍ਰਭਸਿਮਰਨ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਗਲੇਨ ਮੈਕਸਵੈੱਲ ਅਤੇ ਨੇਹਲ ਵਢੇਰਾ ਵਿਚਕਾਰ ਸ਼ਾਨਦਾਰ ਸਾਂਝੇਦਾਰੀ ਹੋਈ। ਨੇਹਲ ਨੇ 62 ਦੌੜਾਂ ਦੀ ਪਾਰੀ ਖੇਡੀ। ਮੈਕਸਵੈੱਲ ਨੇ ਵੀ 30 ਦੌੜਾਂ ਬਣਾਈਆਂ ਪਰ ਦੋਵੇਂ ਲਗਾਤਾਰ ਆਊਟ ਹੋ ਗਏ। ਇਸ ਤੋਂ ਬਾਅਦ ਪੰਜਾਬ ਦਾ ਇੱਕ ਵੀ ਬੱਲੇਬਾਜ਼ ਟਿਕ ਨਹੀਂ ਸਕਿਆ ਅਤੇ ਪੰਜਾਬ 20 ਓਵਰਾਂ ਵਿੱਚ ਸਿਰਫ਼ 155 ਦੌੜਾਂ ਹੀ ਬਣਾ ਸਕਿਆ। ਇਸ ਹਾਰ ਤੋਂ ਬਾਅਦ ਪੰਜਾਬ ਦਾ ਜਿੱਤ ਦਾ ਰੱਥ ਰੁਕ ਗਿਆ ਹੈ।
ਪਾਵਰਪਲੇਅ ’ਚ ਸਾਡਾ ਪ੍ਰਦਰਸ਼ਨ ਯਕੀਨੀ ਤੌਰ ’ਤੇ ਚਿੰਤਾ ਦਾ ਵਿਸ਼ਾ ਹੈ : ਗਾਇਕਵਾੜ
NEXT STORY