ਕੋਲਕਾਤਾ— ਭਾਰਤ ਦੇ ਚੋਟੀ ਦੇ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਉਹ ਆਗਾਮੀ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣਗੇ। ਵਿਸ਼ਵ ਰੈਂਕਿੰਗ 'ਚ ਭਾਰਤ ਦੇ ਚੋਟੀ ਦੇ ਖਿਡਾਰੀ ਸੌਰਵ ਬੁੱਧਵਾਰ ਤੋਂ ਸ਼ੁਰੂ ਹੋ ਰਹੇ 30,000 ਡਾਲਰ ਇਨਾਮੀ ਰਾਸ਼ੀ ਵਾਲੀ ਕੋਲਾਕਾਤਾ ਇੰਟਰਨੈਸ਼ਨਲ ਮੀਟ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ।

12 ਵਾਰ ਦੇ ਇਸ ਰਾਸ਼ਟਰੀ ਚੈਂਪੀਅਨ ਨੇ ਕਿਹਾ, ''ਇਸ ਮਹੀਨੇ ਦੇ ਅੰਤ 'ਚ ਹਾਂਗਕਾਂਗ 'ਚ ਵੱਡੀ ਪ੍ਰਤੀਯੋਗਿਤਾ ਹੈ ਅਤੇ ਤਿੰਨ ਤੋਂ ਨੌ ਦਸੰਬਰ ਤੱਕ ਮਿਸਰ 'ਚ ਵੀ ਇਕ ਪ੍ਰਤੀਯੋਗਿਤਾ ਹੈ। ਇਸ ਤਰ੍ਹਾਂ ਅਗਸਤ 'ਚ ਹੋਏ ਏਸ਼ੀਆਈ ਖੇਡਾਂ ਤੋਂ ਚਾਰ ਮਹੀਨਿਆਂ 'ਚ ਮੈਂ ਨੌ ਪ੍ਰਤੀਯੋਗਿਤਾ 'ਚ ਹਿੱਸਾ ਲੈ ਰਿਹਾ ਹਾਂ।'' ਸੌਰਵ ਨੇ 17 ਸਾਲਾਂ ਦੀ ਉਮਰ ਤੋਂ ਹੁਣ ਤੱਕ ਸਾਰੀਆਂ ਰਾਸ਼ਟਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਲਿਆ ਸੀ। ਰਾਸ਼ਟਰੀ ਪ੍ਰਤੀਯੋਗਿਤਾ ਦਾ ਆਯੋਜਨ ਅਗਲੇ ਮਹੀਨੇ ਨਵੀਂ ਦਿੱਲੀ 'ਚ ਹੋਵੇਗਾ।
ਟੀ-10 ਲੀਗ 'ਚ ਇਸ ਟੀਮ ਵੱਲੋਂ ਖੇਡਣਗੇ ਜ਼ਹੀਰ, ਜਾਣੋ ਹੋਰ ਕਿਹੜੇ ਭਾਰਤੀ ਖਿਡਾਰੀ ਬਣਨਗੇ ਹਿੱਸਾ
NEXT STORY