ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਵਿਚ ਐਂਕਰਿੰਗ ਕਰ ਕੇ ਮਸ਼ਹੂਰ ਹੋਣ ਵਾਲੀ ਮਾਡਲ ਸ਼ਿਬਾਨੀ ਦਾਂਡੇਕਰ ਨੇ ਇੰਸਟਾਗਰਾਮ ਉੱਤੇ ਇਕ ਅਜਿਹੀ ਬੋਲਡ ਫੋਟੋ ਸ਼ੇਅਰ ਕੀਤੀ ਹੈ ਜਿਸਨੂੰ ਵੇਖ ਕੇ ਫੈਂਸ ਵੀ ਹੈਰਾਨ ਰਹਿ ਗਏ। ਦਰਅਸਲ, ਸ਼ਿਬਾਨੀ ਨੇ ਆਪਣੀ ਬਾਥਟੱਬ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਵੀਕੇਂਡ ਦੀ ਸ਼ੁਰੂਆਤ ਬੇਹੱਦ ਖਾਸ।'
ਲੋਕਾਂ ਨੇ ਕੀਤੇ ਅਜਿਹੇ ਕੁਮੈਂਟਸ
ਇਸ ਤਸਵੀਰ ਉੱਤੇ ਫੈਂਸ ਦੇ ਮਿਕਸ ਕੁਮੈਂਟਸ ਆ ਰਹੇ ਹਨ। ਕੋਈ ਸ਼ਿਬਾਨੀ ਦੀ ਬਿਊਟੀ ਦਾ ਫੈਨ ਹੋ ਰਿਹਾ ਹੈ ਤਾਂ ਕਿਸੇ ਨੂੰ ਸ਼ਿਬਾਨੀ ਦੀ ਅਜਿਹੀ ਤਸਵੀਰ ਸ਼ੇਅਰ ਕਰਨਾ ਪਸੰਦ ਨਹੀਂ ਆਇਆ। ਕੁਝ ਯੂਜਰਸ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਤੁਹਾਨੂੰ ਅਜਿਹੀ ਤਸਵੀਰ ਸ਼ੇਅਰ ਕਰਨ ਲਈ ਸਰਟੀਫਿਕੇਟ ਲੈਣਾ ਪਵੇਗਾ।
ਪਹਿਲਾਂ ਵੀ ਕਈ ਸ਼ੋਅ ਹੋਸਟ ਕਰ ਚੁੱਕੀ
ਦੱਸ ਦਈਏ ਕਿ ਸ਼ਿਬਾਨੀ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਿਬਾਨੀ ਨੇ ਸਾਲ 2001 ਵਿਚ ਨਿਊਯਾਰਕ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ, 'ਏਸ਼ੀਅਨ ਵੇਰਾਇਟੀ' 'ਵੀ-ਦੇਸੀ' ਅਤੇ ਨਮਸਤੇ ਅਮਰੀਕਾ ਵਰਗੇ ਸ਼ੋਅ ਨੂੰ ਹੋਸਟ ਕਰਨ ਦੇ ਬਾਅਦ ਸ਼ਿਬਾਨੀ ਨੇ ਆਈ.ਪੀ.ਐੱਲ. ਵੱਲ ਰੁਖ਼ ਕੀਤਾ।
ਇਨ੍ਹਾਂ ਫਿਲਮਾਂ ਵਿਚ ਆ ਚੁੱਕੀ ਹੈ ਨਜ਼ਰ
ਸ਼ਿਬਾਨੀ ਨੂੰ ਸਾਲ 2017 ਵਿਚ ਆਈ ਸੋਨਾਕਸ਼ੀ ਸਿੰਹਾ ਦੀ ਫਿਲਮ ਨੂਰ ਵਿਚ ਵੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਸ਼ਾਹਿਦ ਕਪੂਰ ਦੀ ਫਿਲਮ ਸ਼ਾਨਦਾਰ ਵਿਚ ਵੀ ਨਜ਼ਰ ਆ ਚੁੱਕੀ ਹਨ। ਇਹ ਫਿਲਮ ਸਾਲ 2015 ਵਿਚ ਆਈ ਸੀ।
IND vs SA : ਤੀਜੇ ਟੈਸਟ 'ਚ ਮਿਲ ਸਕਦੈ ਇਸ ਖਿਡਾਰੀ ਨੂੰ ਮੌਕਾ
NEXT STORY