ਚੇਨਈ, (ਭਾਸ਼ਾ)– ਸਪਿਨਰ ਸਨੇਹ ਰਾਣਾ ਦੀਆਂ 8 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੇ ਫਾਲੋਆਨ ਦੇਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇੱਥੇ ਇਕਲੌਤੇ ਟੈਸਟ ਦੇ ਤੀਜੇ ਦਿਨ ਚੋਟੀਕ੍ਰਮ ਦੀ ਬੱਲੇਬਾਜ਼ ਸੁਨੇ ਲੂਸ ਦੇ ਸ਼ਾਨਦਾਰ ਸੈਂਕੜੇ ਨਾਲ ਦੂਜੀ ਪਾਰੀ ਵਿਚ ਵਾਪਸੀ ਕਰਦੇ ਹੋਏ 2 ਵਿਕਟਾਂ ’ਤੇ 232 ਦੌੜਾਂ ਬਣਾ ਲਈਆਂ। ਦੱਖਣੀ ਅਫਰੀਕਾ ਅਜੇ ਵੀ ਭਾਰਤ ਦੀਆਂ ਪਹਿਲੀ ਪਾਰੀ ਵਿਚ ਬਣਾਈਆਂ 6 ਵਿਕਟਾਂ ’ਤੇ 603 ਦੌੜਾਂ ਤੋਂ 105 ਦੌੜਾਂ ਨਾਲ ਪਿੱਛੇ ਹੈ। ਇਸ ਤੋਂ ਪਹਿਲਾਂ ਸਨੇਹ ਰਾਣਾ ਨੇ 77 ਦੌੜਾਂ ਦੇ ਕੇ 8 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 266 ਦੌੜਾਂ ’ਤੇ ਸਿਮਟ ਗਈ। ਲੂਸ ਨੇ 203 ਗੇਂਦਾਂ ਦੀ ਪਾਰੀ ਵਿਚ 18 ਚੌਕਿਆਂ ਦੀ ਮਦਦ ਨਾਲ 109 ਦੌੜਾਂ ਬਣਾਈਆਂ। ਉਸ ਨੂੰ ਕਪਤਾਨ ਲੌਰਾ ਵੁਲਵਾਰਟ (ਅਜੇਤੂ 93) ਦਾ ਚੰਗਾ ਸਾਥ ਮਿਲਿਆ। ਦੋਵਾਂ ਨੇ ਦੂਜੀ ਵਿਕਟ ਲਈ 190 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਦੱਖਣੀ ਅਫਰੀਕਾ ਦਾ ਸੰਘਰਸ਼ ਜਾਰੀ ਹੈ।
ਦੱਖਣੀ ਅਫਰੀਕਾ ਨੇ ਸਵੇਰੇ ਪਹਿਲੀ ਪਾਰੀ ਵਿਚ 4 ਵਿਕਟਾਂ ’ਤੇ 236 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ। ਮਾਰਿਜਾਨੇ ਕਾਪ (74) ਤੇ ਨਾਡਿਨੇ ਡੀ ਕਲਾਰਕ (39) ਲੈਅ ਜਾਰੀ ਨਹੀਂ ਰੱਖ ਸਕੀਆਂ। ਕਾਪ ਕੁਝ ਹੀ ਦੇਰ ਵਿਚ ਰਾਣਾ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਪੂਰੀ ਟੀਮ 17 ਦੌੜਾਂ ਦੇ ਅੰਦਰ ਪੈਵੇਲੀਅਨ ਪਰਤ ਗਈ। ਰਾਣਾ ਤੇ ਦੀਪਤੀ ਸ਼ਰਮਾ ਨੇ ਆਰਾਮ ਨਾਲ ਇਹ ਜ਼ਿੰਮੇਵਾਰੀ ਸੰਭਾਲੀ। ਰਾਣਾ ਦਾ ਇਹ ਪ੍ਰਦਰਸ਼ਨ ਭਾਰਤ ਦੀ ਨੀਤੂ ਡੇਵਿਡ (53 ਦੌੜਾਂ ’ਤੇ 8 ਵਿਕਟਾਂ) ਤੇ ਆਸਟ੍ਰੇਲੀਆ ਦੀ ਐਸ਼ਲੇ ਗਾਰਡਨਰ (66 ਦੌੜਾਂ ’ਤੇ 8 ਵਿਕਟਾਂ) ਤੋਂ ਬਾਅਦ ਮਹਿਲਾ ਟੈਸਟ ਦੀ ਇਕ ਪਾਰੀ ਵਿਚ ਤੀਜਾ ਸਰਵਸ੍ਰੇਸ਼ਠ ਗੇਂਦਬਾਜ਼ੀ ਅੰਕੜਾ ਹੈ।
ਭਾਰਤ ਨੇ ਪਹਿਲੀ ਪਾਰੀ ਵਿਚ 337 ਦੌੜਾਂ ਦੀ ਵੱਡੀ ਬੜ੍ਹਤ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਫਾਲੋਆਨ ਦਿੱਤਾ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿਚ ਸਿਰਫ 16 ਦੌੜਾਂ ਦੇ ਸਕੋਰ ’ਤੇ ਐਨੇਕੇ ਬਾਸ਼ (9) ਦੀ ਵਿਕਟ ਗੁਆ ਦਿੱਤੀ, ਜਿਸ ਨੂੰ ਦੀਪਤੀ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਵੋਲਵਾਰਟ ਤੇ ਲੂਸ ਨੇ ਚਾਹ ਦੀ ਬ੍ਰੇਕ ਤਕ ਸਕੋਰ 1 ਵਿਕਟ ’ਤੇ 124 ਦੌੜਾਂ ਪਹੁੰਚਾਇਆ। ਚਾਹ ਤੋਂ ਬਾਅਦ ਦੇ ਸੈਸ਼ਨ ਵਿਚ ਦੋਵਾਂ ਵਿਚਾਲੇ 138 ਦੌੜਾਂ ਦੀ ਸਾਂਝੇਦਾਰੀ ਨਾਲ ਮਹਿਮਾਨ ਟੀਮ ਨੇ ਟੈਸਟ ਕ੍ਰਿਕਟ ਵਿਚ ਭਾਰਤ ਵਿਰੁੱਧ ਸਭ ਤੋਂ ਵੱਡੀ ਸਾਂਝੇਦਾਰੀ ਵੀ ਬਣਾਈ। ਲੂਸ ਨੇ ਫਿਰ ਆਪਣਾ ਪਹਿਲਾ ਟੈਸਟ ਸੈਂਕੜਾ ਪੂਰਾ ਕੀਤਾ, ਜਿਸ ਨਾਲ ਉਹ ਮਿਗਨੋਨ ਡੂ ਪ੍ਰੀਜ (2014 ਵਿਚ 102 ਦੌੜਾਂ) ਤੋਂ ਬਾਅਦ ਭਾਰਤ ਵਿਰੁੱਧ ਟੈਸਟ ਸੈਂਕੜਾ ਲਾਉਣ ਵਾਲੀ ਦੱਖਣੀ ਅਫਰੀਕਾ ਦੀ ਦੂਜੀ ਖਿਡਾਰਨ ਬਣੀ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਲੂਸ ਨੂੰ ਆਊਟ ਕਰਕੇ ਵੋਲਵਾਰਟ ਦੇ ਨਾਲ ਉਸਦੀ 190 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਕੀਤਾ, ਤਦ ਸਕੋਰ ਦੋ ਵਿਕਟਾਂ ’ਤੇ 206 ਦੌੜਾਂ ਸੀ। ਫਿਰ ਕਾਪ ਤੇ ਵੋਲਵਾਰਟ ਨੇ ਸਟੰਪ ਤਕ ਬੱਲੇਬਾਜ਼ੀ ਕੀਤੀ।
ਜਿੱਤ ਵਿਚ ਤੇ ਸੰਨਿਆਸ ਵਿਚ ਵੀ ਇਕੱਠੇ ਰੋਹਿਤ ਤੇ ਵਿਰਾਟ
NEXT STORY